Blog Archive
My Partner Sites
ਕਰਮਾ ਵਾਲਾ ਹੋਉ ਦਿਲ
ਵਿੱਚ ਇਸ਼ਕ ਦੇ ਜਿੱਤ ਤਾਂ ਕਰਮਾਂ ਵਾਲੇ ਹੱਥ ਹੀ ਆਵੇ
ਕਈ ਬਣ ਜਾਂਦੇ ਰਾਜੇ, ਤੇ ਕਈਆਂ ਨੂੰ ਮੰਗਣ ਲਾਵੇ
ਮਾਣ ਕਰੋ ਨਾ ਹੁਸਨ ਤੇ ਪੈਸਾ ਕਿਸੇ ਦਾ ਹੋਇਆ ਨਾ
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ
ਹੋਣੇ ਬਹੁਤੇ ਘੱਟ ਕਿ ਜਿਸ ਨੂੰ ਧੋਖਾ ਨਹੀਂ ਮਿਲਿਆ
ਕੀ ਜਾਣੇ ਕਿੰਨਾ ਦੁੱਖੀ ਫੁੱਲਾਂ ਦੇ ਵਾਂਗੂ ਜੋ ਖਿਲਿਆ
ਜਾਨੋ ਪਿਆਰਾ ਰੂਹ ਆਪਣੀ ਤੋਂ ਜਿਸਨੇ ਖੋਇਆ ਨਾ
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ
ਨੈਣੀ ਹੰਝੂ ਮਨ ਤਨਹਾਈ, ਹਾਉਂਕੇ ਪੈਂਦੇ ਪੱਲੇ
ਸਦਾ ਲਈ ਛੱਡ ਗਏ, ਪਲ ਨਾ ਛੱਡਣ ਵਾਲੇ ਸਾਨੂੰ ਕੱਲੇ
ਚਾਹ ਕੇ ਵੀ ਕੁਲਵਿੰਦਰ ਕਿਉਂ ਕੋਈ ਕਿਸੇ ਦਾ ਹੋਇਆ ਨਾ
ਕਰਮਾ ਵਾਲਾ ਹੋਉ ਦਿਲ ਜਿਹੜਾ ਕਦੀ ਵੀ ਰੋਇਆ ਨਾ
ਦੋਸਤੋ ਸਭ ਤੋਂ ਪਹਿਲਾਂ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦੀ ਹਾਂ ਤੁਸੀਂ ਮੇਰੇ ਜਨਮ ਦਿਨ ਤੇ ਆਪਣੀਆਂ ਦੁਆਵਾਂ ਦਾ ਪਿਆਰਾ ਮੀਂਹ ਪਾਇਆ ਜਿਸ ਵਿੱਚ ਭਿੱਜ ਕੇ ਮੇਰੀ ਰੂਹ ਤਰੋ ਤਾਜ਼ਾ ਹੋ ਗਈ। ਮੈਂ ਵੀ ਅਰਦਾਸ ਕਰਦਾ ਹਾਂ ਕਿ ਤੁਸੀਂ ਹਮੇਸਾਂ ਖੁਸ਼ ਤੇ ਆਬਾਦ ਰਹੋਂ। ਮੇਰੇ ਦਿਲ ਦੀ ਗਹਿਰਾਈ ਚੋਂ ਨਿੱਕਲੇ ਇਹ ਸ਼ਬਦ ਤੁਹਾਡੇ ਦਿਲ ਨੂੰ ਮੋਹ ਜਾਣ ਮੈ ਇਸੇ ਆਸ ਨਾਲ ਤੁਹਾਡੇ ਕਮਿੰਟਸ ਦੀ ਉਡੀਕ ਕਰਾਂਗਾ
ਮੇਰਾ ਬਲੌਗ ਤੇ ਪੇਜ ਜਰੂਰ ਵਿਜ਼ਟ ਕਰਿਓ
ਧੰਨਵਾਦ
ਸਿੰਘ ਕੁਲਵਿੰਦਰ