Blog Archive

ਖੜੇ ਰਾਹਾਂ 'ਚ ਹਾਂ ਅਸੀਂ ਤੈਨੂੰ, ਆਵਾਜਾਂ ਮਾਰਦੇ

ਖੜੇ ਰਾਹਾਂ 'ਚ ਹਾਂ ਅਸੀਂ ਤੈਨੂੰ, ਆਵਾਜਾਂ ਮਾਰਦੇ
ਰੁਕਜਾ ਤੂੰ ਤੈਨੂੰ ਵਾਸਤੇ ਨੇ ਪਿਆਰ ਦੇ....
ਇੰਝ ਲੰਮੀਆਂ ਜੁਦਾਈਆਂ ਨੂੰ ਨਾ ਪਾ ਸੋਹਣਿਆ.....
ਤੇਰੇ ਬਿਨਾ ਆਉਂਦੀ ਨਹੀਂਓ ਜਿੰਦਗੀ ਜਿਉਣੀ, ਕੱਲੇ ਸਾਨੂੰ ਛੱਡ ਕੇ ਨਾ ਜਾ ਸੋਹਣਿਆਂ......
0 Comment's Details »

ਮੰਨਿਆ ਤੂੰ ਸੋਹਣੀ ਇੰਨੀ, ਕਰ ਨਾ ਤੂੰ ਮਾਣ, ਹੋਰ ਦੁਨੀਆਂ ਵੀ ਇੱਥੇ ਕਿਹੜਾ ਘੱਟ ਸੋਹਣੀ ਏਂ

ਭੁੱਲ ਜਾਂਗੇ ਤੈਨੂੰ .... ਜਿੱਦਾਂ ਭੁੱਲ ਗਈ ਏਂ ਸਾਨੂੰ ਨੀ
ਖੁੱਲ੍ਹ ਕੇ ਤੂੰ ਦੱਸ ਗੱਲ, ਲਾਰੇ ਲਾਵੇਂ ਕਾਹਨੂੰ ਨੀ...
ਹੱਥ ਦਿਲ ਤੇ ਤੂੰ ਰੱਖ ਮੈਨੂੰ ਗੱਲ ਦੱਸ ਦੇ, ਕੀ ਸੱਚੀਂ ਤੂੰ ਵਿਸਾਰ ਦਏਂਗੀ ਪੱਟ ਹੋਣੀਏਂ
ਮੰਨਿਆ ਤੂੰ ਸੋਹਣੀ ਇੰਨੀ, ਕਰ ਨਾ ਤੂੰ ਮਾਣ, ਹੋਰ ਦੁਨੀਆਂ ਵੀ ਇੱਥੇ ਕਿਹੜਾ ਘੱਟ ਸੋਹਣੀ ਏਂ

ਨਹਿਰ ਦਾ ਕਿਨਾਰਾ, ਫੁੱਲ, ਪਾਣੀ ਦੀਆਂ ਛੱਲਾਂ ਨੀ
ਕਿਸ਼ਤੀ ਬਣਾ ਕੇ ਖਤ, ਸ਼ਹਿਰ ਤੇਰੇ ਘੱਲਾਂ ਨੀ
ਪੜ੍ਹ ਲਵੀਂ ਲਿਖਿਆ ਸੀ ਕੀ ਕੀ ਸਾਨੂੰ ਕਦੇ, ਯਾਦ ਤੈਨੂੰ ਆਜੂ ਸਭ ਝੱਟ ਸੋਹਣੀਏਂ
ਮੰਨਿਆ ਤੂੰ ਸੋਹਣੀ ਇੰਨੀ, ਕਰ ਨਾ ਤੂੰ ਮਾਣ, ਹੋਰ ਦੁਨੀਆਂ ਵੀ ਇੱਥੇ ਕਿਹੜਾ ਘੱਟ ਸੋਹਣੀ ਏਂ
0 Comment's Details »

ਤੇਰੇ ਹੋਰ ਕੀ ਕੀ ਦੱਸਾਂ ਮੈਂ ਗੁਨਾਂਹ ਜੇ ਤੂੰ ਮੈਨੂੰ ਪਿਆਰ ਕਰਦਾ, ਜਿੰਦ ਆਪਣੀ ਲਵਾਂਉਂਦੀ ਤੇਰੇ ਨਾਂ

ਪਿਆਰ ਚ ਵਿਛੋੜੇ ਦੀ , ਮੈਥੋਂ ਮੁੱਖ ਮੋੜੇ ਦੀ
ਦੱਸ ਕੀ ਸਜ਼ਾ ਦੇਵਾਂ, ਦਿਲ ਮੇਰਾ ਤੋੜੇ ਦੀ
ਤੇਰੇ ਹੋਰ ਕੀ ਕੀ ਦੱਸਾਂ ਮੈਂ ਗੁਨਾਂਹ
ਜੇ ਤੂੰ ਮੈਨੂੰ ਪਿਆਰ ਕਰਦਾ, ਜਿੰਦ ਆਪਣੀ ਲਵਾਂਉਂਦੀ ਤੇਰੇ ਨਾਂ
ਜੇ ਤੂੰ ਮੈਨੂੰ ਪਿਆਰ ਕਰਦਾ

ਤੇਰੇ ਜਿਹੇ ਝੂਠਿਆਂ ਨੇ ਕੀਤਾ ਬਦਨਾਮ
ਰੱਬ ਜਿਹੇ ਇਸ਼ਕ ਦਾ ਸੱਚਾ ਸੁੱਚਾ ਨਾਮ
ਮੇਰੇ ਦਿਲ ਨੂੰ ਮਨਾਇਆ ਸੀ ਮਸਾਂ
ਜੇ ਤੂੰ ਮੈਨੂੰ ਪਿਆਰ ਕਰਦਾ, ਜਿੰਦ ਆਪਣੀ ਲਵਾਂਉਂਦੀ ਤੇਰੇ ਨਾਂ
ਜੇ ਤੂੰ ਮੈਨੂੰ ਪਿਆਰ ਕਰਦਾ
0 Comment's Details »

Search

Online Vister