ਤੈਨੂੰ ਹਾਲ ਸੁਣਾਵਾਂ ਦਿਲ ਦਾ

ਅਸੀਂ ਐਨਾਂ ਤੈਨੂੰ ਚਾਹਿਆ ਕਿ ਸਾਂ ਰੱਬ ਭੁੱਲ ਗਏ
ਸਾਡੇ ਆਪਣੇ ਪਰਾਏ ਉਦੋਂ ਸਭ ਭੁੱਲ ਗਏ
ਚਾਹ ਕੇ ਨਾ ਹਰ ਕੁਝ ਮਿਲਦਾ......ਪੈਂਦੇ ਮੰਨਣੇ ਓਹਦੇ ਭਾਣੇ...
ਤੈਨੂੰ ਹਾਲ ਸੁਣਾਵਾਂ ਦਿਲ ਦਾ..... ਜੇ ਕਿਤੇ ਗੱਲ ਇਸ਼ਕ ਦੀ ਜਾਣੇ....

ਸਭ ਰੀਝਾਂ ਅਸੀਂ ਰੱਖੀਆਂ ਸੀ ਸੀਨੇਂ ਚ ਦਬਾ ਕੇ
ਇੱਕੋ ਸਾਡੀ ਸੀ ਖੁਆਇਸ਼ ਜੀਣਾ ਚਾਹੁੰਦੇ ਤੈਨੂੰ ਪਾ ਕੇ
ਹਰ ਟਾਹਣੀ ਤੇ ਨਾ ਫੁੱਲ ਕਦੀ ਖਿਲਦਾ.....ਹਰ ਇੱਕ ਨੇ ਨਾ ਸੁੱਖ ਕਦੀ ਮਾਣੇ
ਤੈਨੂੰ ਹਾਲ ਸੁਣਾਵਾਂ ਦਿਲ ਦਾ..... ਜੇ ਕਿਤੇ ਗੱਲ ਇਸ਼ਕ ਦੀ ਜਾਣੇ....

ਹੋ ਕੇ ਓਹਲੇ ਅਸੀਂ ਨੈਣਾਂ ਚੋਂ ਬਹੁਉਂਦੇ ਰਹੇ ਪਾਣੀ
ਬੋਲ ਸਕੇ ਨਾ ਤੇ ਬੋਲੀ ਤੁਸੀਂ ਅੱਖ ਦੀ ਨਾ ਜਾਣੀ
ਸਾਡੇ ਫੱਟਾਂ ਨੂੰ ਜੇ ਆਣ ਤੂੰ ਵੀ ਸਿਲਦਾ... ਮੁੱਕ ਜਾਂਦੇ ਸਾਡੇ ਦਰਦ ਪੁਰਾਣੇ
ਤੈਨੂੰ ਹਾਲ ਸੁਣਾਵਾਂ ਦਿਲ ਦਾ..... ਜੇ ਕਿਤੇ ਗੱਲ ਇਸ਼ਕ ਦੀ ਜਾਣੇ....

Search

Online Vister