ਛਾਨਣੇ ਜਿਹਾ ਏ ਸਾਡਾ ਦਿਲ

ਹੱਸਣਾ ਤੇ ਰੋਣਾ ਪੱਕਾ ਸਾਡੇ ਨਾਲ ਜੁੜਿਆ
ਤੁਰਿਆ ਜਹਾਨੋ ਨਾ ਦੁਬਾਰਾ ਕਦੀ ਮੁੜਿਆ
ਔਖ ਦਾ ਏ ਦੂਜਾ ਨਾਮ ਜਿੰਦਗੀ, ਪਰ ਫੇਰ ਵੀ ਹੰਢਾਈਏ ਹਾਸਾ ਜਾਣਕੇ
ਛਾਨਣੇ ਜਿਹਾ ਏ ਸਾਡਾ ਦਿਲ, ਦੁੱਖ ਭੁੱਲੀ ਜਾਈਏ ਹੰਝੂਆਂ ਨਾ ਛਾਣਕੇ

ਨਿੱਕਾ ਜਿਹਾ ਸਿਰ ਕਿੰਨੀ ਟੈਂਨਸ਼ਨ ਦਿਮਾਗ ਤੇ
ਮਾੜਾ ਹੋ ਜੇ ਕੁਝ ਅਸੀਂ ਸੁੱਟ ਦੇਈਏ ਭਾਗ ਤੇ
ਜਾਂ ਕਈਏ ਇਹੋ ਓਸ ਦੀ ਸੀ ਮਰਜ਼ੀ, ਸੁੱਖ ਅਸੀਂ ਵੀ ਦੇਖਾਂਗੇ ਕਦੀ ਮਾਣਕੇ
ਛਾਨਣੇ ਜਿਹਾ ਏ ਸਾਡਾ ਦਿਲ, ਦੁੱਖ ਭੁੱਲੀ ਜਾਈਏ ਹੰਝੂਆਂ ਨਾ ਛਾਣਕੇ

ਸਭ ਲਈ ਦੁਆਵਾਂ ਕੁਲਵਿੰਦਰ ਏ ਕਰਦਾ
ਯਾਰਾਂ ਤੋਂ ਬਗੈਰ ਓਹਦਾ ਪਲ ਵੀ ਨੀ ਸਰਦਾ
ਭਾਵੇਂ ਪਰਦੇਸਾਂ ਵਿੱਚ ਵਸਦੇ, ਆਉਣਾਂ ਏ ਪੰਜਾਬ ਬੈਠੈ ਠਾਣਕੇ
ਛਾਨਣੇ ਜਿਹਾ ਏ ਸਾਡਾ ਦਿਲ, ਦੁੱਖ ਭੁੱਲੀ ਜਾਈਏ ਹੰਝੂਆਂ ਨਾ ਛਾਣਕੇ

Search

Online Vister