ਪਿਆਰ ਵਾਲੇ ਰੰਗ ਚ ਜੇ ਰੰਗਜੇਂ

ਰੰਗ ਪਾਇਆ ਮੇਰੇ ਉੱਤੇ ਪਹਿਲੀ ਵਾਰ ਇੰਨਾ ਹੱਸੀ
ਤੇਰੇ ਹਾਸੇ ਵਿੱਚ ਕੁੜੇ ਮੇਰੀ ਦੁਨੀਆ ਸੀ ਵਸੀ
ਅੱਜ ਹੋਲੀ ਵਾਲੇ ਦਿਨ ਨੇੜੇ ਆ ਗਈ, ਪਹਿਲਾਂ ਦੂਰ ਦੂਰ ਹੋ ਕੇ ਸਾਥੋਂ ਲੰਘਜੇਂ
ਆਜੇ ਹੋਲੀ ਦਾ ਨਜ਼ਾਰਾ ਮੈਨੂੰ ਸੋਹਣੀਏ, ਤੇਰੇ ਪਿਆਰ ਵਾਲੇ ਰੰਗ ਚ ਜੇ ਰੰਗਜੇਂ

ਪੀਲੇ ਰੰਗ ਵਾਲਾ ਹੱਥ ਕੀ ਸੀ ਮੂੰਹ ਤੇ ਮੇਰੇ ਲਾਇਆ
ਕਿੰਝ ਦੱਸਾਂ ਓਹੋ ਟਾਈਮ ਕਿੰਨਾ ਦਿਲ ਨੂੰ ਸੀ ਭਾਇਆ
ਹਰ ਰੰਗ ਤੇਰੇ ਮੁੱਖ ਤੇ ਸੀ ਲੱਗਿਆ, ਜਦੋਂ ਮੇਰੀ ਵਾਰੀ ਆਈ ਓਦੋਂ ਸੰਗਜੇਂ
ਆਜੇ ਹੋਲੀ ਦਾ ਨਜ਼ਾਰਾ ਮੈਨੂੰ ਸੋਹਣੀਏ, ਤੇਰੇ ਪਿਆਰ ਵਾਲੇ ਰੰਗ ਚ ਜੇ ਰੰਗਜੇਂ

ਇੱਕ ਬੱਚਾ ਪਿਚਕਾਰੀ ਲੈ ਕੇ ਪਿੱਛੇ ਤੇਰੇ ਆਇਆ
ਤੈਨੂੰ ਬਾਹਾਂ ਵਿੱਚ ਲੈ ਕੇ ਨੀ ਮੈਂ ਮਸਾਂ ਸੀ ਬਚਾਇਆ
ਪਾਣੀ ਵਾਲਾ ਤੂੰ ਗੁਬਾਰਾ ਹੱਥ ਫੜ ਕੇ, ਕੁਲਵਿੰਦਰ ਦੀ ਜਿੰਦ ਸੂਲੀ ਟੰਗਜੇਂ
ਆਜੇ ਹੋਲੀ ਦਾ ਨਜ਼ਾਰਾ ਮੈਨੂੰ ਸੋਹਣੀਏ, ਤੇਰੇ ਪਿਆਰ ਵਾਲੇ ਰੰਗ ਚ ਜੇ ਰੰਗਜੇਂ

Search

Online Vister