ਮਾਂਵਾਂ ਬਿਨ ਪੁੱਤ ਲਾਡਲੇ

ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ
ਪੁਛਦਾ ਨੀ ਕੋਈ ਜਦ, ਪਰਦੇਸ਼ਾਂ ਵਿੱਚ ਆ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ

ਤੱੜਕੇ ਸੁੱਤੇ ਨੂੰ ਗਾਲਾਂ ਕੱਢ ਕੇ ਕੋਈ ਉਠਾਉਂਦਾ ਨਾ
ਭਰਿਆ ਹੋਇਆ ਦੁੱਧ ਦਾ ਛੰਨਾ ਮੂੰਹ ਨੂੰ ਕੋਈ ਲਾਉਂਦਾ ਨਾ
ਮਾਂ ਦੇ ਹੱਥਾਂ ਦੇ ਪਰੌਂਠੇ 6-7 ਸੀ ਖਾ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ

ਪੜ੍ਹਦਾ ਨਾ ਕੋਈ ਇੱਥੇ ਕੰਮ ਦੀ ਏ ਭਾਲ ਪਈ
ਲੰਘਣੇ ਔਖੇ ਦਿਨ, ਹਫਤੇ, ਕੱਟਣੇ ਕਿੰਝ ਸਾਲ ਵਈ
ਮਿਲ ਜਾਂਦੀ ਪੀ.ਆਰ ਜੇ, ਵਤਨਾਂ ਨੂੰ ਆ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ

ਇੱਥੇ ਉੰਝ ਨਾਹ ਧੋ ਗੇੜੀ ਬੁਲਿਟ ਤੇ ਲਾਈਏ ਨਾ
ਖੇਢੀ ਨਾ ਤਾਂਸ ਕਦੇ ਵੀ ਸੱਥਾਂ ਵਿੱਚ ਜਾਈਏ ਨਾ
ਹੁਣ ਤਾਂ ਬੱਸ ਕਦੇ ਕਦਾਈਂ ਪੱਬ ਵਿੱਚ ਹਾਂ ਆ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ

ਖੇਤਾਂ ਦੀ ਮੌਜ ਨੀ ਲੱਭਣੀ, ਗੰਨਿਆਂ ਦੀ ਗੱਲ ਗਈ
ਠਕ ਠਕ ਓਹ ਬੰਬੀ ਸਾਡੀ, ਖੁਆਬਾਂ ਵਿੱਚ ਚਲ ਗਈ
ਖਿਲਦੇ ਸੀ ਫੁੱਲ ਵਾਂਗ ਜਦ ਆਉਲੂ ਵਿੱਚ ਨਾਹ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ
0 Comment's Details »

ਮੁੜ ਸਕਦੇ ਨੀ ਪਿੱਛੇ

ਬਚਪਨ ਲੰਗਿਆ ਚੜ੍ਹੀ ਜਵਾਨੀ
ਪੱਟ ਕੇ ਲੈ ਗਈ ਅੱਖ ਮਸਤਾਨੀ
ਚੜਦੀ ਉਮਰ ਦਾ ਪਲ ਪਲ ਹਾਂ ਅਸੀਂ ਪਿਆਰ ਦੇ ਲੇਖੇ ਲਾ ਆਏ
ਮੁੜ ਸਕਦੇ ਨੀ ਪਿੱਛੇ, ਐਨਾਂ ਅੱਗੇ ਲੈ ਸਾਨੂੰ ਰਾਹ ਆਏ

ਕਹਿਣਾ ਸੌਖਾ ਭੁੱਲਣਾ ਔਖਾ
ਲੱਗੇ ਨਾ ਇਹ ਰੋਗ ਅਨੋਖਾ
ਬਚਦਾ ਨਾ ਕੋਈ ਜਿਹੜੀ ਖਾ ਕੇ, ਐਸੀ ਠੋਕਰ ਖਾ ਆਏ
ਮੁੜ ਸਕਦੇ ਨੀ ਪਿੱਛੇ, ਐਨਾਂ ਅੱਗੇ ਲੈ ਸਾਨੂੰ ਰਾਹ ਆਏ
0 Comment's Details »

ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ

ਮੇਰੇ ਸਾਹਾਂ ਚ ਤੂੰ ਵਸੇਂ ਮੇਰੇ ਇੰਨਾਂ ਏਂ ਕਲੋਜ਼
ਮੇਰੇ ਨਾਲ ਜੋ ਤੂੰ ਕਰੇਂ, ਚੰਗੇ ਲੱਗਦੇ ਨੇ ਚੋਜ਼
ਤੈਨੂੰ ਭੁੱਲਾਂ ਇਹ ਨਾ ਭੁੱਲ ਮੈਂ ਕਰਾਂ, ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ
ਪਵੇ ਮਰਨਾ ਤਾਂ ਤੇਰੇ ਲਈ ਮਰਾਂ,ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ

ਹੁੰਦੇ ਪੜ੍ਹਦੇ ਜੇ ਅਸੀਂ, ਤੇਰੇ ਕਾਲਜ਼ ਚ ਹੁੰਦੀ
ਪਹਿਲਾਂ ਮਿਲਦੇ ਤਾਂ ਉੰਗਲ ਚ ਹੁੰਦੀ ਤੇਰੀ ਮੁੰਦੀ
ਹੁਣ ਜਿੱਤ ਕੇ ਵੀ ਤੈਨੂੰ ਮੈਂ ਹਰਾਂ,ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ
ਪਵੇ ਮਰਨਾ ਤਾਂ ਤੇਰੇ ਲਈ ਮਰਾਂ,ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ

ਦੂਰੋਂ ਤੱਕ ਹੀ ਹੁਣ ਲਈਏ ਸਬਰਾਂ ਤੋਂ ਕੰਮ
ਸਾਇਦ ਰੱਬ ਨੇ ਸੀ ਵਿੱਚ ਹਿੱਸੇ ਮੇਰੇ ਗਮ
ਕੁਲਵਿੰਦਰ ਤੋਂ ਕੀਤਾ ਕਿਉਂ ਪਰਾਂ,ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ
ਪਵੇ ਮਰਨਾ ਤਾਂ ਤੇਰੇ ਲਈ ਮਰਾਂ,ਮੈਂ ਤੇਰੇ ਨਾਲ ਜੀਣਾ ਚਾਹੁੰਨੀ ਆਂ
0 Comment's Details »

ਨਹੀਂ ਵਸਦਾ ਘਰ

ਫੁੱਲ ਸਮਝ ਕੇ ਤੋੜਿਆ ਦਿਲ ਜਾਂ ਸ਼ੀਸ਼ਾ ਮੰਨਕੇ ਵੇ
ਹੋਣੇ ਇੱਕ ਨਾ ਭਾਂਵੇ ਰੱਖੀਏ, ਸਾਲਾਂ ਤੱਕ ਬੰਨਕੇ ਵੇ
ਨਾ ਦੋਵੇਂ ਜੁੜਦੇ ਹਾਣਦਿਆ ਇੱਕ ਵਾਰੀ ਟੁੱਟਕੇ ਵੇ
ਨਹੀਂ ਵਸਦਾ ਘਰ ਲੈ ਜਏ ਇਸ਼ਕ ਵਪਾਰੀ ਲੁੱਟਕੇ ਜੇ

ਬਾਹਰ ਨਿੱਕਲ ਨਹੀਂ ਸਕਦਾ, ਯਾਦਾਂ ਦੇ ਵਿੱਚ ਗੁੰਮਿਆਂ ਜੋ
ਪਲ ਪਲ ਚੇਤੇ ਆਉਂਦਾ ਸੱਜਣਾਂ ਦੇ ਨਾਲ ਘੁੰਮਿਆਂ ਜੋ
ਮਿਲਦਾ ਨਹੀਂ ਓਹ ਹੱਥ, ਹੱਥੋਂ ਇੱਕ ਵਾਰੀ ਛੁੱਟਕੇ ਵੇ
ਨਹੀਂ ਵਸਦਾ ਘਰ ਲੈ ਜਏ ਇਸ਼ਕ ਵਪਾਰੀ ਲੁੱਟਕੇ ਜੇ

ਰੋਇਆ ਨਾ ਜੋ ਕਦੀ ਵੀ ਓਹ ਵੀ ਰੋਣਾ ਸਿੱਖ ਜਾਂਦਾ
ਮਿਟਦਾ ਨਹੀਂ ਦਿਲ ਉੱਤੋਂ, ਜੇ ਕੋਈ ਨਾਮ ਨੂੰ ਲਿਖ ਜਾਂਦਾ
ਜੱਗ ਚੰਦਰੇ ਦੀ ਨਜ਼ਰ ਤੋਂ ਰਹਿਣਾਂ ਪੈਂਦਾ ਲੁਕ ਕੇ ਵੇ
ਨਹੀਂ ਵਸਦਾ ਘਰ ਲੈ ਜਏ ਇਸ਼ਕ ਵਪਾਰੀ ਲੁੱਟਕੇ ਜੇ
0 Comment's Details »

ਜਿੰਨੇ ਦੀ ਤੇਰੀ ਜੀਨ ਕੁੜੀਏ

ਅਸੀਂ ਸਿੱਧੇ ਸਾਧੇ ਜਿਹੇ ਪੇਂਡੂੰ ਜੱਟ ਨੀ
ਫੇਸ਼ਬੁੱਕ ਦੇ ਸਹਾਰੇ ਲਏ ਤੈਂ ਪੱਟ ਨੀ
ਤੇਰੇ ਹੱਥ ਚ ਮੋਬਾਇਲ, ਉੱਤੋਂ ਅੱਤ ਦੀ ਸਮਾਈਲ, ਬੱਤੀ ਕਰਗੀ ਗਰੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਆਖੇਂ ਕੁੜੀ ਏਂ ਤੂੰ ਕੁੜ੍ਹੇ ਚੰਡੀਗੜ੍ਹ ਦੀ
ਵਿੱਚ ਯੁਨੀ. ਦੇ ਤੂੰ ਐਂਮ.ਏ ਵਿੱਚ ਪੜ੍ਹਦੀ
ਵਾਲ ਵੀ ਕਟਾਵੇਂ,ਮੌਡਰਨ ਤੂੰ ਕਹਾਵੇਂ, ਫਿਰੇਂ ਬਣਦੀ ਹਸੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਮੱਝਾਂ ਨੇ ਬਿਆਲੀ ਕਿੱਥੇ ਟਾਈਮ ਨੀ
ਭੋਰਾ ਖਾਧੇ ਬਿਨਾ ਹੁੰਦਾ ਬਾਪੂ ਕਾਇਮ ਨੀ
ਬੜੇ ਹੋਰ ਕੰਮ ਕਾਰ, ਮਹਿੰਗਾਈ ਦੀ ਵੀ ਮਾਰ, ਖੇਤ ਚੱਲਦੀ ਮਸ਼ੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ

ਗੱਲ ਸੱਚ ਕੁਲਵਿੰਦਰ ਇਹ ਆਖੇ ਨੀ
ਮੰਨ ਓਦਾਂ ਜਿੱਦਾਂ ਕਹਿਣ ਤੇਰੇ ਮਾਪੇ ਨੀ
ਲੈ ਤੂੰ ਇੱਜ਼ਤ ਸੰਭਾਲ, ਕਿਤੇ ਹੋਜੀਂ ਨਾ ਕੰਗਾਲ, ਜਿੰਦ ਰਹਿਣੀ ਨਾ ਰੰਗੀਨ ਕੁੜੀਏ
4 ਤੂੜੀ ਦੀਆਂ ਪੰਡਾਂ ਮੈਂ ਲਿਆਉਂ, ਜਿੰਨੇ ਦੀ ਤੇਰੀ ਜੀਨ ਕੁੜੀਏ
0 Comment's Details »

ਮੇਰੀਆਂ ਚੀਜ਼ਾਂ

ਸਰਟ ਮੇਰੀ ਜਦ ਕੀਲੀਂਓ ਚੁੱਕੀ
ਸੋਚਾਂ ਦੇ ਵਿੱਚ ਖੋਂਦੀ ਹੋਉ
ਸਾਰਾ ਦਿਨ ਹੁਣ ਖਿੱਚ ਧੂ ਹੋਣੀ
ਇਹ ਸਭ ਕਹਿ ਕੇ ਰੋਂਦੀ ਹੋਉ

ਪੈਂਟ ਦੇ ਵੱਲ ਮੈਂ ਜਦ ਸੀ ਤੱਕਿਆ
ਕਹਿੰਦੀ ਜੀਣ ਚ ਕੀ ਐ ਰੱਖਿਆ
ਜਦ ਦੀ ਲਿਆਂਦੀ ਰੱਖਦਾ ਪਾਈ
ਕਦੀ ਨਾ ਬੈਠਣ ਲੱਗੇ ਤੱਕਿਆ

ਕਿਤਾਬ ਮੇਰੀ ਵੀ ਗੁੱਸੇ ਜਾਪੇ
ਪੜ੍ਹਦਾ ਨਹੀਂ ਮੈਂਨੂੰ ਕਿਸੇ ਦੇ ਆਖੇ
ਖੋਲ ਕੇ ਰੋਜ਼ ਹੀ ਸੌਂ ਜਾਂਦਾ ਏ
ਜਾਂ ਫਿਰ ਇੱਧਰ ਓਧਰ ਝਾਕੇ

ਪੈੱਨ ਦਾ ਜਦ ਮੈਂ ਹਾਲ ਸੀ ਪੁਛਿਆ
ਉਹ ਵੀ ਹੱਸਦਾ ਹੱਸਦਾ ਰੁਕਿਆ
ਕਹਿੰਦਾ ਜੇਬ ਚ ਟੰਗਣਾ ਜਾਣੇ
3 ਸਾਲ ਤੋਂ ਕਦੇ ਨਾ ਮੁਕਿਆ

ਹੋ ਕੇ ਤਿਆਰ ਮੈਂ ਬਾਈਕ ਕੀ ਚੁੱਕ ਲਈ
ਥੋੜੀ ਦੂਰ ਹੀ ਜਾ ਕੇ ਰੁਕ ਗਈ
ਕਦੇ ਹਵਾ ਨਾ ਸਰਵਿਸ਼ ਹੋਈ
ਧੂੰਏਂ ਦੇ ਨਾਲ ਸਾਰੀ ਫੁਕ ਗਈ
0 Comment's Details »

ਚੰਦਰਾ ਦਿਲ ਭਰ ਆਉਂਦਾ ਏ

ਕਿਸਦਾ ਦਿਲ ਕਰਦਾ ਕਿ ਹਰ ਪਲ SAD ਰਹੇ
ਇਹ ਵੀ ਨਹੀ ਹੋ ਸਕਦਾ ਕਿ ਸਦਾ MAD ਰਹੇ
ਕਦੀ ਕਦੀ ਰੋ ਲਈਏ ਸਾਡਾ ਮਨ ਕਰ ਆਉਂਦਾ ਏ
ਜਦ ਯਾਦ ਤੇਰੀ ਆ ਜਾਵੇ ਚੰਦਰਾ ਦਿਲ ਭਰ ਆਉਂਦਾ ਏ

ਕੋਸਿਸ ਕਰੀਏ ਬਹੁਤ ਕਿ ਤੂੰ ਨਾ ਵਿੱਚ ਸੋਚਾਂ ਦੇ ਆਂਵੇ
ਪਰ ਸੱਚ ਇਹ ਵੀ ਕਿ ਵੱਖ ਕਦੀ ਵੀ ਹੁੰਦੇ ਨਹੀਂ ਪਰਛਾਂਵੇ
ਕਰ ਨਾ ਹੋਵੇ ਦੂਰ ਜੋ ਰੂਹ ਨੂੰ ਅੰਦਰੋਂ ਭਾਂਉਂਦਾ ਏ
ਜਦ ਯਾਦ ਤੇਰੀ ਆ ਜਾਵੇ ਚੰਦਰਾ ਦਿਲ ਭਰ ਆਉਂਦਾ ਏ

ਮਜਬੂਰ ਤੂੰ ਵੀ ਕੁਲਵਿੰਦਰਾ ਇਹ ਗੱਲ ਲੁਕੀ ਨਹੀਂ ਮੈਥੋਂ
ਚੱਲਦਾ ਮੇਰਾ ਵੱਸ ਮੈਂ ਦੂਰ ਨਾ ਕਦੀ ਹੁੰਦੀ ਤੈਥੋਂ
ਅੱਜ ਵੀ ਮੇਰਾ ਕਣ ਕਣ ਤੇਰਾ ਨਾਮ ਧਿਆਉਂਦਾ ਏ
ਜਦ ਯਾਦ ਤੇਰੀ ਆ ਜਾਵੇ ਚੰਦਰਾ ਦਿਲ ਭਰ ਆਉਂਦਾ ਏ
0 Comment's Details »

ਰੱਬ ਦੇ ਸਹਾਰੇ ਵਰਗਾ

ਜਿਹੜਾ ਕਣ ਕਣ ਵਿੱਚ ਸਾਡੇ ਵਸਦਾ
ਖੁਸ਼ ਰੱਖਦਾ ਤੇ ਨਾਲ ਸਾਡੇ ਹੱਸਦਾ
ਰੂਹ ਨੂੰ ਮਿਲਦਾ ਸਕੂਨ ਜੀਹਨੂੰ ਤੱਕ ਕੇ, ਐਸੇ ਓਹ ਦੀਦਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

ਦੁੱਖ ਆਵੇ ਸਾਨੂੰ ਪਿੱਛੋਂ, ਪਹਿਲਾਂ ਫੜ੍ਹ ਲੈਂਦਾ ਬਾਂਹ
ਪਰ ਖੁਸ਼ੀ ਵਿੱਚ ਜੀਹਦਾ ਲੈਣਾ ਭੁੱਲ ਜਾਈਏ ਨਾਂਅ
ਓਹਦਾ ਸਾਥ ਸਾਨੂੰ ਦਿੰਦਾ ਏ ਸਹਾਰਾ, ਏ ਅਜ਼ਬ ਹੁੰਘਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

ਸਾਰੇ ਕਹਿੰਦੇ ਰੱਬ ਕਾਸਤੋਂ ਨੀ ਦਿਸਦਾ
ਮਾਂ ਬਾਪ ਚ ਹੈ ਰੂਪ ਦੱਸੋ ਕਿਸਦਾ?
ਸਾਨੂੰ ਓਹਨਾਂ ਰਾਂਹੀ ਚਾਨਣ ਹੈ ਵੰਡਦਾ, ਰੂਪ ਓਹਦਾ ਤਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

ਝੂਠੀ ਏ ਪ੍ਰੀਤ ਯਾਰੋ ਜੱਗ ਦੀ
ਗੱਲ ਕਾਸਤੋਂ ਇਹ ਮਨ ਨੂੰ ਨੀ ਲੱਗਦੀ
ਕੁਲਵਿੰਦਰਾ ਇਹ ਮੋਹ ਰੋੜ੍ਹ ਲੈ ਗਿਆ, ਸਾਨੂੰ ਖਾਰੇ ਪਾਣੀ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,
0 Comment's Details »

ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਦੋ ਨੰਬਰ ਦੀ ਗੱਡੀ ਤੋਂ, ਇੱਕ ਨੰਬਰ ਦਾ ਸਾਇਕਲ ਚੰਗਾ
ਇੱਕ ਨੰਬਰ ਵਿੱਚ ਜੀਂਦੇ ਨੂੰ, ਦੁਨੀਆਂ ਨੀ ਮੰਨਦੀ ਬੰਦਾ
ਸੱਚੇ ਨੂੰ ਨਾ ਡਰ ਕਹੇ ਜੋ ਵੀ ਕੋਈ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਰਿਸ਼ਵਤ, ਧੋਖੇ ਦਾ ਧਨ ਕਿਸੇ ਵੀ ਕੰਮ ਨਾ ਆਉਂਦਾ ਏ
ਠੇਕੇ, ਥਾਣੇ ਜਾ ਡਾਕਟਰ ਦੇ ਚੱਕਰ ਲਵਾਉਂਦਾ ਏ
ਛੱਡਦੋ ਮਨ ਦੀ ਸੁਣਨੀ, ਕਰਲੋ ਦਿਲ ਜੋ ਕਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਦਗਾ ਕਿਸੇ ਨਾਲ ਕਰਕੇ ਉਪਰੋਂ ਹੱਸੀਏ ਪਰ ਰੂਹ ਰੋਵੇ
ਅਜ਼ਬ ਜਿਹਾ ਡਰ ਰਹਿੰਦਾ ਦਿਲ ਇੱਕ ਉਦਾਸੀ ਦੇ ਵਿੱਚ ਖੋਵੇ
ਮੇਰੇ ਨਾਲ ਨਾ ਕਰ ਜੇ ਕੋਈ, ਬਣਿਆ ਭੈਅ ਜਿਹਾ ਰਹਿੰਦਾ ਏ
ਭਰਲੋ ਢਿੱਡ, ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਮੈਂ ਉਮੀਦ ਕਰਦਾ ਹਾਂ ਕਿ ਜਿੰਦਗੀ ਦੀ ਸਚਾਈ ਨਾਲ ਸਭੰਧਿਤ ਗੱਲਾਂ ਤੁਹਨੂੰ ਲਾਈਕ ਕਰਨ ਲਈ ਮਜ਼ਬੂਰ ਕਰਨਗੀਆਂ
ਧੰਨਵਾਦ
ਸਿੰਘ ਕੁਲਵਿੰਦਰ
0 Comment's Details »

ਤੂੰ ਤਾਂ ਨਾ ਕਰ ਅੜ੍ਹਿਆ

ਤੂੰ ਦਿਲ ਦਾ ਮਹਿਰਮ ਏਂ ਤੂੰ ਹੀ ਏਂ ਸਾਹ ਸੱਜਣਾ
ਮੇਰੀ ਮੰਜ਼ਿਲ ਵੀ ਤੂੰ ਹੀ, ਤੂੰ ਹੀ ਏ ਰਾਹ ਸੱਜਣਾ
ਗੱਲ ਕਰ ਨਾ ਦੂਰੀ ਦੀ, ਜਾਵਾਂਗੀ ਮਰ ਅੜ੍ਹਿਆ
ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜ੍ਹਿਆ

ਪਹਿਲਾਂ ਹੀ ਤੱਤੜੀ ਨੇ, ਬੜੇ ਧੋਖੇ ਨੇ ਖਾਧੇ
ਨਿੱਕੀ ਇਸ ਜਿੰਦ ਦੇ ਨਾਲ, ਬੜੇ ਹੋਏ ਘਾਟੇ ਵਾਧੇ
ਅੱਖਾਂ ਵਿੱਚ ਪਾ ਅੱਖਾਂ, ਲੈ ਚਿਹਰਾ ਪੜ੍ਹ ਅੜ੍ਹਿਆ
ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜ੍ਹਿਆ

ਤੂੰ ਲੜ ਵੀ ਪੈਨੇਂ ਏਂ, ਗੁੱਸੇ ਵੀ ਹੋ ਲੈਨਾਂ
ਮੈਥੋਂ ਤੇਰੀ ਆਖਣ ਦਾ, ਹੱਕ ਵੀ ਤੂੰ ਖੋਹ ਲ਼ੈਨਾਂ
ਸਾਡਾ ਹੀ ਨਹੀਂ ਸਰਦਾ, ਤੇਰਾ ਜਾਂਦਾ ਸਰ ਅੜਿਆ
ਜਿਵੇਂ ਲੋਕੀ ਨੇ ਕਰਦੇ, ਤੂੰ ਤਾਂ ਨਾ ਕਰ ਅੜ੍ਹਿਆ

ਸਤਿ ਸ੍ਰੀ ਅਕਾਲ ਦੋਸਤੋ, ਮੇਰੀਆਂ ਨਿੱਤ ਦੀਆਂ ਲਿਖਤਾਂ ਤੇ ਤੁਹਾਡਾ ਪਿਆਰ ਦੇਖ ਕੇ ਮੇਰੇ ਕੋਲ ਤੁਹਾਡਾ ਧੰਨਵਾਦ ਕਰਨ ਲਈ ਸਬਦਾਂ ਦੀ ਥੋੜ ਪੈ ਜਾਂਦੀ ਹੈ। ਕਿਰਪਾ ਕਰਕੇ ਮੇਰੀ ਕਲਮ ਲਈ ਹੋਰ ਦੁਆ ਕਰਿਓ ਤਾਂ ਜੋ ਤੁਹਾਡੀਆਂ ਉਮੀਦਾਂ ਤੇ ਖਰਾ ਉੱਤਰ ਸਕਾਂ। ਮੇਰੀ ਇਸ ਲਿਖਤ ਤੇ ਵੀ ਆਪਣਾ ਕਮਿੰਟ ਜਰੂਰ ਕਰਨਾ
ਧੰਨਵਾਦ
ਸਿੰਘ ਕੁਲਵਿੰਦਰ
0 Comment's Details »

ਖੁਸ਼ ਤਾਂ ਰਹਿਣਾਂ ਪੈਂਦਾ ਏ

ਜਿੰਦਗੀ ਵਿੱਚ ਕਦੀ ਐਸਾ ਦੁੱਖ ਵੀ ਜਰਨਾ ਪੈਂ ਜਾਂਦਾ
ਜੋ ਸੋਚਿਆ ਵੀ ਨਹੀਂ ਉਹ ਕੰਮ ਵੀ ਏ ਕਰਨਾ ਪੈ ਜਾਂਦਾ
ਕਿਤੇ ਦੂਜੇ ਦੀ ਗਲਤੀ ਦਾ ਦੁੱਖ ਵੀ ਸਹਿਣਾ ਪੈਂਦਾ ਏ
ਹਾਲਾਤ ਜਿੱਦਾਂ ਦੇ ਮਰਜੀ ਖੁਸ਼ ਤਾਂ ਰਹਿਣਾਂ ਪੈਂਦਾ ਏ

ਅਕਸਰ ਹੁੰਦਾ ਜੋ ਚਾਹੀਏ ਉਹ ਸਾਨੂੰ ਮਿਲ ਤਾਂ ਜਾਂਦਾ ਨਹੀਂ
ਕੋਈ ਆਪਣੀ ਮਰਜ਼ੀ ਨਾਲ ਤਾਂ ਦੇਹ ਨੂੰ ਰੋਗ ਲਗਾਂਦਾ ਨਹੀਂ
ਚਲੋ ਰੱਬ ਦੀ ਮਰਜ਼ੀ ਇਹੋ ਸੀ ਹੱਸ ਕਹਿਣਾ ਪੈਂਦਾ ਏ
ਹਾਲਾਤ ਜਿੱਦਾਂ ਦੇ ਮਰਜੀ ਖੁਸ਼ ਤਾਂ ਰਹਿਣਾਂ ਪੈਂਦਾ ਏ

ਕਿਸਮਤ ਤੇ ਨਾ ਛੱਡੋ ਕੁਝ ਨਾ ਹਾਰ ਕਦੀ ਮੰਨੋ
ਚੰਗੇ ਕੰਮ ਨੂੰ ਕਰਨ ਵੇਲੇ ਕਤਰਾਓ ਨਾ ਕੰਨੋ
ਫਲ ਦੇਣਾ ਕੰਮ ਰੱਬ ਦਾ ਜੋ ਵੀ ਲੈਣਾ ਪੈਂਦਾ ਏ
ਹਾਲਾਤ ਜਿੱਦਾਂ ਦੇ ਮਰਜੀ ਖੁਸ਼ ਤਾਂ ਰਹਿਣਾਂ ਪੈਂਦਾ ਏ

ਬੜੇ ਉਤਰਾ ਝੜਾਵ ਨੇ ਜਿੰਦਗੀ ਵਿੱਚ ਅੱਗੇ ਆਉਂਦੇ
ਕੁਲਵਿੰਦਰ ਚੰਗੇ ਰਹਿੰਦੇ ਓਹ ਜੋ ਦਿਲ ਤੇ ਨਹੀਂ ਲਾਉਂਦੇ
ਭਾਂਵੇ ਛੱਡ ਗਏ ਸੱਜਣਾ ਦੇ ਰਾਹ ਵਿੱਚ ਬਹਿਣਾਂ ਪੈਂਦਾ ਏ
ਹਾਲਾਤ ਜਿੱਦਾਂ ਦੇ ਮਰਜੀ ਖੁਸ਼ ਤਾਂ ਰਹਿਣਾਂ ਪੈਂਦਾ ਏ
0 Comment's Details »

ਬੇਰੀ ਮਾਂ

ਦੋਸਤੋ ਮੈਨੂੰ ਤੁਹਾਡੇ ਵਿੱਚੋਂ ਕਈ ਦੋਸਤਾਂ ਨੇ ਕਿਹਾ ਕਿ ਗੀਤਾਂ ਦੇ ਨਾਲ ਨਾਲ ਆਪਣੀ ਕਲਮ ਨੂੰ ਕਹਾਣੀ ਲਈ ਵੀ ਵਰਤਾਂ, ਤੇ ਮੈਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ, ਉਮੀਦ ਹੈ ਤੁਹਾਨੂੰ ਪਸੰਦ ਆਵੇਗੀ
ਇੱਕ ਵਾਰ ਦੀ ਗੱਲ ਆ ਕਿ ਇੱਕ ਬੰਦੇ ਦਾ ਵਿਆਹ ਹੋ ਜਾਂਦਾ ਤੇ ਉਸ ਪਿੱਛੋਂ ਇੱਕ ਇੱਕ ਕਰ ਕੇ ਉਸ ਦੇ ਘਰ 2 ਬੱਚੀਆਂ ਜਨਮ ਲੈਂਦੀਆਂ ਜਦ ਛੋਟੀ ਕੁੜੀ 4 ਸਾਲ ਦੀ ਅਤੇ ਵੱਡੀ 6 ਕੁ ਸਾਲ ਦੀ ਹੁੰਦੀ ਹੈ ਤਾਂ ਅਚਾਨਕ ਕਿਸੇ ਬਿਮਾਰੀ ਕਾਰਨ ਉਹਨਾਂ ਦੀ ਮੰਮੀ ਦਾ ਦੇਂਹਾਤ ਹੋ ਜਾਂਦਾ ਹੈ, ਉਸ ਪਿੱਛੋਂ ਲੋਕਾਂ ਦੀ ਸਲਾਹ ਨਾਲ ਉਹ ਬੰਦਾ ਆਪਣਾ ਦੂਜਾ ਵਿਆਹ ਕਰ ਲੈਂਦਾ ਹੈ। ਥੋੜਾ ਸਮਾਂ ਤਾਂ ਠੀਕ ਰਹਿੰਦਾ ਹੈ ਤੇ ਹੌਲੀ ਹੌਲੀ ਮਤਰੇਈ ਮਾਂ ਉਹਨਾਂ ਨਾਲ ਬੁਰਾ ਸਲੂਕ ਕਰਨ ਲੱਗ ਜਾਂਦੀ ਹੈ। ਨਿੱਕੇ ਨਿੱਕੇ ਹੱਥਾਂ ਤੋਂ ਘਰ ਦਾ ਕੰਮ ਕਰਵਾਉਂਦੀ ਹੈ, ਉਹਨਾਂ ਦਾ ਖੇਡਣ ਦਾ ਸਮਾਂ ਰਸੋਈ ਦੇ ਕੰਮਾ ਵਿੱਚ ਲੰਘਾ ਦਿੰਦੀ ਹੈ। ਤੇ ਇਹ ਉਹਨਾਂ ਸਮਿਆਂ ਦੀ ਗੱਲ ਹੈ ਜਦ ਕੁੜੀਆਂ ਨੂੰ ਸਕੂਲ ਭੇਜਣ ਨੂੰ ਜਰੂਰੀ ਨਹੀਂ ਸਮਝਿਆ ਜਾਂਦਾ ਸੀ ਤੇ ਆਵਾਜਾਵੀ ਦੇ ਸਾਧਨ ਅੱਜ ਵਾਂਗ ਵਿਕਸਤ ਨਹੀਂ ਸਨ। ਪਿਉ ਨੂੰ ਇਹਨਾਂ ਗੱਲਾਂ ਦਾ ਧਿਆਨ ਨਹੀਂ ਸੀ ਕਿ ਉਸ ਦੀਆਂ ਬੱਚੀਆਂ ਨਾਲ ਇਹ ਸਲੂਕ ਹੋ ਰਿਹਾ ਹੈ। ਤੇ ਇੱਕ ਦਿਨ ਉਸ ਦੀ ਘਰ ਵਾਲੀ ਰੁੱਸ ਕੇ ਪੈ ਜਾਂਦੀ ਹੈ ਉਹ ਉਸ ਤੋਂ ਕਾਰਨ ਪੁੱਛਦਾ ਹੈ ਤਾਂ ਉਹ ਕਹਿੰਦੀ ਹੈ ਕਿ ਕੁੜੀਆਂ ਨੂੰ ਕਿਧਰੇ ਛੱਡ ਆਵੇ, ਉਹ ਉਸ ਦੀ ਨੀਅਤ ਨਹੀਂ ਸਮਝਦਾ ਤੇ ਆਪਣੀ ਪਹਿਲੀ ਬਹੁਟੀ ਦੀ ਭੇਣ ਕੋਲ ਕੁਝ ਦਿਨ ਲਈ ਛੱਡ ਆਉਂਦਾ ਹੈ, ਤੇ 20-25 ਦਿਨ ਮਗਰੋਂ ਜਦ ਉਹਨਾਂ ਨੂੰ ਵਾਪਿਸ ਲਿਆਉਂਦਾ ਹੈ ਤਾਂ ਓਹੀ ਕੰਮ ਫਿਰ ਸੁਰੂ ਹੋ ਜਾਂਦਾ ਹੈ। ਅਜੇ ਦਸ ਕੁ ਦਿਨ ਹੀ ਲੰਘੇ ਸਨ ਕਿ ਉਹ ਫਿਰ ਰੁਸ ਕੇ ਪੈ ਜਾਂਦੀ ਹੈ ਤੇ ਉਸ ਦੇ ਕਾਰਨ ਪੁੱਛਣ ਤੇ ਫਿਰ ਕਹਿੰਦੀ ਹੈ ਕਿ ਕੁੜੀਆਂ ਨੂੰ ਕਿਧਰੇ ਪੱਕੇ ਤੌਰ ਤੇ ਛੱਡ ਆਵੇ, ਉਸ ਨੇ ਆਪਣੀ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਓਹ ਨਾਂ ਮੰਨੀ ਤੇ ਕਿਹਾ ਕਿ ਜਾਂ ਇਹਨਾਂ ਨੂੰ ਰੱਖ ਲਵੇ ਜਾਂ ਮੈਨੂੰ, ਤਾਂ ਉਹ ਅਜਿਹਾ ਕਰਨ ਲਈ ਤਿਆਰ ਹੋ ਗਿਆ। ਅਗਲੇ ਦਿਨ ਉਸ ਨੇ ਕੁੜੀਆਂ ਨੂੰ ਨਾਲ ਵਾਲੇ ਪਿੰਡ ਮੇਲਾ ਦਿਖਾਉਣ ਲੈ ਕੇ ਜਾਣ ਬਾਰੇ ਦੱਸਿਆ, ਤੇ ਉਹ ਬਹੁਤ ਖੁਸ਼ ਹੋਈਆਂ, ਉਹਨਾਂ ਨੂੰ ਉਹਨਾਂ ਦੀ ਮਾਂ ਨੇ ਖੁਦ ਤਿਆਰ ਕੀਤਾ ਉਹਨਾਂ ਦੇ ਵਾਲ ਵਾਹੇ ਨਵੇਂ ਕੱਪੜੇ ਪਾਏ, ਉਹ ਖੁਦ ਹੈਰਾਨ ਸਨ ਕਿ ਅੱਜ ਸਾਡੀ ਮਾਂ ਇੰਨੀ ਚੰਗੀ ਕਿਵੇਂ ਬਣ ਗਈ। ਉਸ ਪਿੱਛੋਂ ਉਹ ਮੇਲਾ ਦੇਖਣ ਲਈ ਦੋਵਾਂ ਕੁੜੀਆਂ ਨੂੰ ਸਾਇਕਲ ਤੇ ਬਿਠਾ ਕੇ ਆਪਣੇ ਨਾਲ ਟਿੱਬਿਆਂ ਦੇ ਰਾਸਤੇ ਵਿੱਚੋਂ ਨਿੱਕਲ ਪਿਆ। ਘਰ ਤੋਂ ਕਾਫੀ ਦੂਰ ਜਾ ਕੇ ਉਹ ਥੱਕ ਗਿਆ ਤੇ ਆਰਾਮ ਕਰਨ ਦੀ ਗੱਲ ਕੀਤੀ ਉਦੋਂ ਤੱਕ ਦੁਪਹਿਰ ਢਲ ਚੁੱਕੀ ਸੀ ਤੇ ਬੱਚੀਆਂ ਨੂੰ ਭੁੱਖ ਲੱਗੀ, ਉਹਨਾਂ ਨੇ ਆਲੇ ਦੁਆਲੇ ਕੁਝ ਲੱਭਣਾ ਸੁਰੂ ਕੀਤਾ, ਪਰ ਕੁਝ ਵੀ ਦਿਖਾਈ ਨਾ ਦਿੱਤਾ, ਉਹਨਾਂ ਦਾ ਬਾਪ ਇੱਕ ਰੁੱਖ ਹੇਠਾਂ ਪਰਨਾ ਵਿਛਾ ਕੇ ਲੇਟ ਗਿਆ ਤੇ ਇੱਕ ਕੱਪੜਾ ਉਸ ਨੇ ਉੱਪਰ ਲੈ ਲਿਆ, ਬੱਚੀਆਂ ਦੀ ਭੁੱਖ ਵਧੀ ਤਾਂ ਅਚਾਨਕ ਦੂਰ ਇੱਕ ਬੇਰੀ ਦਿਖਾਈ ਦਿੱਤੀ, ਉਹਨਾਂ ਨੇ ਆਪਣੇ ਪਿਤਾ ਨੂੰ ਪੁੱਛ ਕੇ ਬੇਰੀ ਕੋਲ ਜਾਣ ਦੀ ਇਜ਼ਾਜਤ ਮੰਗੀ ਤਾਂ ਉਹ ਨਾ ਬੋਲਿਆ ਜਿੱਦਾਂ ਸੌਂ ਗਿਆ ਹੋਵੇ। ਤੇ ਉਹ ਹੌਲੀ ਹੌਲੀ ਉਸ ਵੱਲ ਵੇਖਦੀਆਂ ਬੇਰੀ ਕੋਲ ਚਲੀਆਂ ਜਾਂਦੀਆਂ ਤੇ ਹੇਠਾਂ ਡਿੱਗੇ ਬੇਰ ਚੁੱਕ ਕੇ ਖਾਂਦੀਆਂ ਤੇ ਨਾਲ ਆਪਣੇ ਪਿਤਾ ਵੱਲ ਵੇਖਦੀਆਂ, ਉਹਨਾਂ ਨੂੰ ਸੁੱਤਾ ਪਿਆ ਨਜ਼ਰ ਆ ਰਿਹਾ ਸੀ, ਉਹਨਾਂ ਨੇ ਪੱਥਰਾਂ ਨਾਲ ਕੁਝ ਬੇਰ ਝਾੜੇ ਤੇ ਖਾ ਕੇ ਕੁਝ ਆਰਾਮ ਮਿਲਿਆ, ਜਦ ਤੱਕ ਸੂਰਜ ਡੁੱਬ ਚੁੱਕਿਆ ਸੀ, ਉਹ ਆਪਣੇ ਪਿਤਾ ਵਾਲੀ ਜਗਾ ਕੋਲ ਆਈਆਂ ਤਾਂ ਦੇਖਿਆ ਉੱਥੇ ਸਿਰਫ ਜੋਰ ਪਰਨਾ ਉਹ ਉਤੇ ਲੈ ਕੇ ਸੁੱਤਾ ਸੀ ਸਿਰਫ ਉਹੀ ਵਿਛਿਆ ਹੋਇਆ ਸੀ ਤੇ ਪਿਤਾ ਉਥੇ ਨਹੀਂ ਸੀ, ਉਹ ਉੱਚੀ ਉੱਚੀ ਵਾਜਾਂ ਮਾਰਦੀਆਂ, ਰੋਂਦੀਆਂ ਕੁਰਲਾਉਦੀਆਂ, ਇੰਨੇ ਨੂੰ ਹਨੇਰਾ ਹੋ ਜਾਂਦਾ ਹੈ ਉਹ ਡਰ ਮਾਰੇ ਇੱਕ ਦੂਜੀ ਦੀ ਬਾਂਹ ਨਹੀਂ ਛੱਡਦੀਆਂ ਇੱਕ ਦੂਜੇ ਦੇ ਨਾਲ ਲੱਗ ਲੱਗ ਕੇ ਤੁਰਦੀਆਂ ਲੱਭਦੀਆਂ ਪਰ ਉਥੇ ਕੋਈ ਵੀ ਇਨਸਾਨ ਦਿਖਾਈ ਨਹੀਂ ਦਿੰਦਾ, ਤੇ ਆਖਰ ਉਹ ਉਸੇ ਬੇਰੀ ਹੇਠਾਂ ਜਾ ਕੇ ਬੇਰੀ ਦੀ ਜੜ ਵਿੱਚ ਬੇਰੀ ਦੇ ਨਾਲ ਲੱਗ ਕੇ ਬੈਠ ਜਾਂਦੀਆਂ ਹਨ ਤੇ ਥੱਕੇ ਹੋਣ ਕਾਰਨ ਉਹਨਾਂ ਨੂੰ ਰੋਂਦੇ ਰੋਂਦੇ ਨੀਂਦ ਆ ਜਾਂਦੀ ਹੈ। ਸਵੇਰ ਹੁੰਦੀ ਹੈ ਤਾਂ ਫਿਰ ਸੁੰਨ ਸਾਨ ਸਮਝ ਨਹੀਂ ਆਉਂਦੀ ਕਿੱਥੇ ਜਾਣ, ਸਵੇਰ ਨੂੰ 5 ਕੁ ਵਜੇ ਉਹਨਾਂ ਦੀ ਜਾਗ ਰੋਜ਼ ਵਾਂਗਰਾਂ ਖੁੱਲ੍ਹਦੀ ਹੈ ਤਾਂ ਇੱਕ ਦੂਜੀ ਦੇ ਨਾਲ ਲੱਗ ਕੇ ਪਈਆਂ ਹੋਈਆਂ ਸਨ ਤੇ ਬੇਰੀ ਦਾ ਸਹਾਰਾ ਉਹਨਾਂ ਨੂੰ ਕਿਸੇ ਇਨਸਾਨ ਦੇ ਸਹਾਰੇ ਨਾਲੌਂ ਘੱਟ ਨਹੀਂ ਸੀ। ਜਾਗਣ ਉਪਰੰਤ ਉਹਨਾਂ ਨੂੰ ਬਹੁਤ ਭੁੱਖ ਲੱਗਦੀ ਹੈ ਤਾਂ ਅਚਾਨਕ ਬੇਰੀ ਦੇ ਅੰਦਰੋਂ ਆਵਾਜ਼ ਆਉਂਦੀ ਹੈ ਤੇ ਕਹਿੰਦੀ ਹੈ ਕਿ ਬੇਟਾ ਤੁਹਾਨੂੰ ਭੂੱਖ ਲੱਗੀ ਹੈ ਤਾਂ ਉਹਨਾਂ ਨੇ ਹਾਂ ਦਾ ਜਬਾਬ ਦਿੱਤਾ ਤਾਂ ਅਵਾਜ਼ ਆਈ ਤੁਸੀਂ ਨਾਲ ਦੇ ਤਲਾਬ ਵਿੱਚੋਂ ਕੁਝ ਮਿੱਟੀ ਕੱਢ ਕਿ ਪੱਤਿਆਂ ਦੀਆਂ ਬਣੀਆਂ ਥਾਲੀਆਂ ਵਿੱਚ ਪਾ ਕੇ ਉਪਰੋਂ ਪੱਤਿਆਂ ਨਾਲ ਢਕ ਕੇ ਇੱਥੇ ਲੈ ਕੇ ਆਓ ਉਹਨਾਂ ਨੇ ਉੱਦਾਂ ਕੀਤਾ ਤਾਂ ਜਦ ਬੇਰੀ ਕੋਲ ਲਿਆ ਕੇ ਪੱਤੇ ਨੂੰ ਉੱਪਰ ਚੁੱਕਿਆ ਤਾਂ ਉਸ ਵਿੱਚ ਖਾਣਾ ਸੀ, ਤਾਂ ਉਹਨਾਂ ਨੇ ਪਹਿਲੀ ਵਾਰ ਢਿੱਡ ਭਰ ਕੇ ਖਾਣਾ ਖਾਥਾ.

ਕਈ ਦਿਨ ਗੁਜ਼ਰ ਗਏ ਉਹਨਾਂ ਨੂੰ ਬੇਰੀ ਵਿੱਚੋਂ ਆਵਾਜ਼ ਆਉਣੀ ਤੇ ਉਹਨਾਂ ਨੇ ਉਝ ਹੀ ਕਰ ਕੇ ਖਾਣਾ ਲੈ ਆਉਣਾਂ ਤੇ ਉਹਨਾਂ ਨੇ ਡੱਕਿਆਂ ਦਾ ਝਾੜੂ ਬਣਾ ਕੇ ਬੇਰੀ ਥੱਲੇ ਸਫਾਈ ਕੀਤੀ, ਤਲਾਬ ਦੇ ਪਾਣੀ ਨਾਲ ਬੇਰੀ ਨੂੰ ਪਾਣੀ ਦਿੱਤਾ ਤੇ ਉਹ ਉਸ ਨੂੰ ਬਹੁਤ ਪਿਆਰ ਕਰਨ ਲੱਗ ਪਈਆਂ। ਇੱਕ ਦਿਨ ਉਹ ਬੇਰੀ ਦੇ ਨਾਲ ਲੱਗ ਕੇ ਸੁੱਤੀਆਂ ਪਈਆਂ ਸਨ ਤਾਂ ਉਹਨਾਂ ਨੂੰ ਆਪਣੀਆਂ ਗਰਦਨਾਂ ਥੱਲੇ ਕਿਸੇ ਦੀਆਂ ਬਾਹਾਂ ਹੋਣ ਦਾ ਅਹਿਸਾਸ ਹੋਇਆ ਉਹਨਾਂ ਨੂੰ ਇੰਝ ਪਹਿਲਾਂ ਵੀ ਕਈ ਵਾਰ ਲੱਗਿਆ ਪਰ ਗੌਲਿਆ ਨਹੀਂ ਉਹਨਾਂ ਨੇ ਉੱਠ ਕੇ ਬੈਠ ਗਈਆਂ ਤੇ ਪੁੱਛਿਆ ਕੌਣ ਹੈ, ਤਾਂ ਉੱਤਰ ਮਿਲਿਆ ਮੈਂ ਬੇਰੀ, ਪਰ ਸਾਡੀਆਂ ਗਰਦਨਾਂ ਥੱਲੇ ਬਾਹਾਂ ਕਿੱਦਾਂ, ਬੇਰੀ ਨੇ ਕਿਹਾ ਕੁਝ ਨਹੀਂ ਤੁਹਾਨੂੰ ਐਵੇਂ ਲੱਗ ਰਿਹਾ ਹੈ, ਉਹ ਜਿਦ ਪੈ ਗਈਆਂ ਦੱਸੋ ਅਸੀ ਤੁਹਾਨੂੰ ਕੀ ਕਹੀਏ, ਤਾਂ ਵੱਡੀ ਕੁੜੀ ਨੇ ਆਪੇ ਕਿਹਾ ਕੀ ਅਸੀਂ ਤੁਹਾਨੂੰ "ਬੇਰੀ ਮਾਂ" ਕਹਿ ਸਕਦੀਆਂ ਹਾਂ, ਤਾਂ ਬੇਰੀ ਨੇ ਕਿਹਾ ਜਰੂਰ, ਤੇ ਫਿਰ ਅਗਲੀ ਰਾਤ ਉਹ ਜਿਦ ਕਰਨ ਲੱਗੀਆਂ ਦੱਸੋ ਤੁਸੀਂ ਕੌਣ ਹੌ ਤੇ ਸਾਨੂੰ ਇੰਨਾਂ ਪਿਆਰ ਕਿਉਂ ਕਰਦੇ ਹੋ ਤਾਂ ਬੇਰੀ ਨੇ ਰੋ ਕੇ ਕਿਹਾ ਪੁੱਤ ਮੈਂ ਤੁਹਾਡੀ ਮਾਂ ਹਾਂ ਜੋ ਮਰ ਚੁੱਕੀ ਸੀ ਤੇ ਮੈਨੂੰ ਅਗਲਾ ਜਨਮ ਬੇਰੀ ਦਾ ਮਿਲਿਆ, ਤੁਹਾਡੇ ਨਾਲ ਹੁੰਦੇ ਸਲੂਕ ਨੂੰ ਦੇਖ ਕੇ ਮੈਂ ਹੀ ਪਰਮਾਤਮਾ ਨੂੰ ਪ੍ਰਾਥਨਾਂ ਕਰਕੇ ਆਪਣੇ ਕੋਲ ਬੁਲਾਇਆ ਹੈ, ਹੁਣ ਤੁਹਾਨੂੰ ਕਦੀ ਵੀ ਆਪਣੇ ਤੋਂ ਜੁਦਾ ਨਹੀਂ ਕਰਾਂਗੀ। ਇਹ ਸੁਣ ਕੇ ਦੋਵੇਂ ਕੁੜੀਆਂ ਬੇਰੀ ਨੂੰ ਜੱਫੀ ਪਾ ਕੇ ਭੁੱਬਾਂ ਮਾਰ ਕੇ ਰੋ ਪਈਆਂ।

ਹਾਏ ਰੱਬਾ ਮੈਂ ਟਾਈਪ ਕਰ ਰਿਹਾਂ ਤੇ ਮੇਰੀਆਂ ਅੱਖਾਂ ਭਰ ਜਾਣ ਨਾਲ ਮੈਂਨੂੰ ਅੱਖਰ ਧੁੰਦਲੇ ਦਿਸਣ ਲੱਗ ਪਏ। ਇਸ ਕਹਕੇ ਅੱਜ ਜਦ ਕੁੜੀ ਮਾਰਨ ਦੀ ਗੱਲ ਸੁਣਦਾ ਹਾਂ ਤਾਂ ਦਿਲ ਕੰਬ ਜਾਂਦਾ ਹੈ ਤੇ ਜਾਂ ਕਿਸੇ ਦੀ ਮਾਂ ਉਸ ਕੋਲ ਨਹੀਂ ਉਹ ਇਸ ਕਹਾਣੀ ਨੂੰ ਪੜ ਕੇ ਰੋਏ ਬਿਨਾਂ ਨਹੀਂ ਰਹਿ ਸਕਦਾ। ਕੁੜੀਆਂ ਦੀ ਮਾਰਨ ਦੀ ਗੱਲ ਸੁਣ ਕੇ ਇਹ ਖਿਆਲ ਆਉਂਦਾ ਹੈ ਕਿ ਉਹਨਾਂ ਮਾਂਵਾ ਨਾਲੋ ਤਾਂ ਬੇਰੀ ਚੰਗੀ ਸੀ ਜਿਸ ਨੇ ਅਗਲੇ ਜਨਮ ਵਿੱਚ ਵਿੱਚ ਵੀ ਆਪਣੀਆਂ ਧੀਆਂ ਦਾ ਸਾਥ ਨਹੀਂ ਛੱਡਿਆ। ਦੋਸਤੋ ਮੈਂ ਇਸ ਕਹਾਣੀ ਨੂੰ ਲਿਖ ਕੇ ਬਹੁਤ ਰੋਇਆ ਹਾਂ ਤੇ ਟਾਈਪ ਕਰਦਾ ਵੀ ਰੋ ਰਿਹਾ ਹਾਂ, ਪਤਾ ਨੀ ਕੀ ਚੀਜ ਹੈ ਇਸ ਕਹਾਣੀ ਵਿੱਚ ਜੋ ਮੇਰੇ ਦਿਲ ਨੂੰ ਇੰਨਾ ਖਿੱਚ ਰਹੀ ਹੈ। ਉਹ ਮਾਈ ਗੌਡ ਤੁਸੀਂ ਪੜਦੇ ਸਾਇਦ ਥੱਕ ਗਏ ਹੋਵੋਂ ਪਰ ਮੇਰੀਆਂ ਉੰਗਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਮੈਂ ਆਸ ਕਰਦਾ ਹਾਂ ਕਿ ਮੇਰੀ ਪਹਿਲੀ ਕਹਾਣੀ ਤੁਹਾਡੇ ਦਿਲ ਨੂੰ ਜਰੂਰ ਟੁੰਬੇਗੀ ਤੇ ਅਗਰ ਰੋਣਾ ਆਵੇ ਤਾਂ ਇੱਕ ਦੋ ਹੰਝੂ ਉਹਨਾਂ ਕੁੜੀਆਂ ਲਈ ਜਰੂਰ ਕੱਢਿਓ ਜੋ ਜਨਮ ਤੋਂ ਪਹਿਲ਼ਾਂ ਹੀ ਡਾਕਟਰਾਂ ਦੁਆਰਾ ਪੈਸਿਆਂ ਦੇ ਲਾਲਚ ਲਈ ਕਤਲ ਕਰ ਦਿੱਤੀਆਂ ਜਾਂਦੀਆਂ ਹਨ। ਇਹੋ ਜਿਹੇ ਡਾਕਟਰਾਂ ਦਾ ਡਿਗਰੀ ਕੀਤੀ ਦਾ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਉਹ ਭਿਖਾਰੀ ਜਾਂ ਕਸਾਈ ਹੋਣੇ ਚਾਹੀਦੇ ਸੀ ਘੱਟੋ ਘੱਟ ਇਨਸਾਨ ਤਾਂ ਇਹਨਾਂ ਹੱਥੋਂ ਬਚ ਜਾਂਦੇ।।
ਆਪਣਾ ਵਿੱਚਾਰ ਜਰੂਰ ਲਿਖੋ ਤੇ ਆਪਣੇ ਬੱਚਿਆਂ ਨੂੰ ਤੇ ਫੈਮਲੀ ਨੂੰ ਕਹਾਣੀ ਜਰੂਰ ਸੁਣਾਓ
ਧੰਨਵਾਦ
ਸਿੰਘ ਕੁਲਵਿੰਦਰ
Mobile +91 98721-51633
0 Comment's Details »

ਲਫਜ਼ ਹੀ ਮੁੱਕ ਗਏ

ਪਤਾ ਨਹੀਂ ਕਿੰਨੇ ਖਿਆਲ ਕਲਮ ਨਾਲ ਗੀਤਾਂ ਵਿੱਚ ਪਰੋਏ
ਲੱਖ ਤਕਲੀਫਾਂ ਲਿਖੀਆਂ, ਕਿੰਨੇ ਸੀਨੇ ਦਰਦ ਸਮੋਏ
ਕਿੰਨੀ ਸੌਖੀ ਹੁੰਦੀ ਲਿਖਣੀ, ਯਾਰੌ ਪੀੜ ਪਰਾਈ
ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ

ਖੂਬਸੂਰਤੀ ਕੁਦਰਤ ਦੀ ਕਦੀ ਸੋਣਹਣਾਪਣ ਕੁੜੀਆਂ ਦਾ
ਕਦੇ ਪੰਜਾਬ ਦੀ ਗੱਲ , ਤ੍ਰਿੰਜਣਾਂ ਕਿਧਰੇ ਜੁੜੀਆਂ ਦਾ
ਸਿਫਤਾਂ ਲਿਖੀਆਂ ਐਦਾਂ ਕਿ ਮੂਰਤ ਵੀ ਬੋਲਣ ਲਾਈ
ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ

ਸਾਇਰੋ ਸਾਇਰੀ ਦੀ ਰਚਨਾ ਨਾਲ ਸਭ ਨੂੰ ਝੂੰਮਣ ਲਾ ਤਾ
ਕਾਲਪਨਿਕ ਦੁਨੀਆਂ ਚ ਲਿਜਾ ਕੇ ਸੋਚਾਂ ਦੇ ਵਿੱਚ ਪਾ ਤਾ
ਨੱਚਣ ਟੱਪਣ ਵਾਲਾ ਲਿਖ ਕੇ ਸਾਰੀ ਧਰਤ ਹਿਲਾਈ
ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ

ਜਿੰਦਗੀ ਦੇ ਨਾਲ ਤਾਲੁਕ ਰਖਦੀਆਂ ਕੁਝ ਸਚਾਈਆਂ ਤੁਹਾਡੀ ਨਜ਼ਰ ਕਰ ਰਿਹਾਂ, ਜੋ ਕਿ ਕੱਲ ਹੀ ਰਚੀਆਂ, ਬਾਕੀ ਹਿੱਸਾ ਤੁਸੀਂ ਮੇਰੀ ਆਉਣ ਵਾਲੀ ਕਿਤਾਬ ਵਿੱਚ ਪੜ੍ਹ ਸਕੋਗੇ। ਤੁਹਾਨੂੰ ਪਸੰਦ ਆਉਣ ਦੀ ਉਮੀਦ ਵਿੱਚ
ਤੁਹਾਡਾ
ਸਿੰਘ ਕੁਲਵਿੰਦਰ
0 Comment's Details »

ਨਿੱਘ ਤੇਰਿਆ ਸਾਂਹਾਂ ਦਾ

ਹੱਥ ਇੱਕ ਦੂਜੇ ਦਾ ਫੜ ਕੇ ਦੋਵੇਂ ਚੱਲੇ ਸਾਂ
ਕੀ ਕਰੀਏ ਧੋਖਾ ਦੇ ਗਏ ਓਹਨਾਂ ਰਾਹਵਾਂ ਦਾ
ਵਾਂਗ ਨਸ਼ੇ ਦੇ ਰਗ ਰਗ ਮੇਰੀ ਵਸ ਗਈ ਏਂ
ਦੱਸ ਕਿਵੇਂ ਭੁਲਾ ਦੇਉਂ ਨਿੱਘ ਤੇਰਿਆ ਸਾਂਹਾਂ ਦਾ

ਮੇਲ ਹੋਇਆ ਸੀ ਸਾਡਾ ਯਾਦਾਂ ਦੇਵਣ ਲਈ
ਦੇਵੇ ਕੌਣ ਜਬਾਬ ਓਹ ਟੁੱਟ ਗਏ ਚਾਅਵਾਂ ਦਾ
ਤੇਰੀਆਂ ਮੇਰੀਆਂ ਮੁਲਾਕਾਤਾਂ ਮੈਂਨੂੰ ਦਿਸਦੀਆਂ ਨੇ
ਰੋਂਦਾ ਦਿਲ ਬੜਾ ਚੇਤਾ ਕਰਕੇ ਥਾਵਾਂ ਦਾ

ਉੱਖੜ ਗਿਆ ਏ ਮਨ ਵੀ ਜੀਣਾ ਚਾਹਵੇ ਨਾ
ਉੱਤੋਂ ਪੈ ਗਿਆ ਬੌਝ ਏ ਝੂਠੀਆਂ ਕਈ ਅਫਵਾਵਾਂ ਦਾ
ਆਉਣਾ ਕਿਸੇ ਨਹੀਂ ਐਵੇਂ ਸੁਣਨ ਬਨੇਰੇ ਤੋਂ
ਦਿਮਾਗ ਖਰਾਬ ਹੀ ਹੋ ਗਿਆ ਲਗਦਾ ਕਾਂਵਾਂ ਦਾ

ਕੁਝ ਵੱਖਰਾ ਲਿਖਣ ਦੀ ਕੋਸ਼ਿਸ਼ ਤੁਹਾਡੇ ਦਿਲ ਨੂੰ ਜਰੂਰ ਛੂਹਵੇਗੀ,
ਧੰਨਵਾਦ
ਸਿੰਘ ਕੁਲਵਿੰਦਰ
0 Comment's Details »

ਰਜ਼ਾਈ

ਆਪਣੇ ਤੇ ਬੀਤੀ ਮੈਂ ਸੁਣਾਵਾਂ ਇੱਕ ਗੱਲ
ਬਹੁਤੀ ਨਾ ਪੁਰਾਣੀ ਰਾਤ ਬੀਤੀ ਸੀ ਜੋ ਕੱਲ
ਸਾਰੀ ਰਾਤ ਠੰਡ ਵਿੱਚ ਠਰਦੇ ਰਹੇ
ਹਾਏ ਬੀਬੀ ਹਾਏ ਬੀਬੀ ਕਰਦੇ ਰਹੇ
ਸੋਚਦੇ ਰਹੇ ਆਇਆ ਕੌਣ ਜੋ ਲੈ ਗਿਆ
ਜਾਨ ਮੇਰੀ ਮੇਰੇ ਕੋਲੋਂ ਖੋਹ ਲੈ ਗਿਆ
ਅੱਧ ਸੁੱਤੇ ਨੀਂਦੋ ਜਦ ਅੱਖਾਂ ਖੁੱਲੀਆਂ
ਪਾਲੇ ਨਾਲ ਹੋਈਆਂ ਢਿੱਲੀਆਂ ਸੀ ਬੁੱਲ੍ਹੀਆਂ
ਹੌਲੀ ਜਿਹੇ ਨਿਗਾਹ ਕੀ ਫਰਸ਼ ਉੱਤੇ ਗਈ
ਦੇਖਿਆ ਰਜ਼ਾਈ ਤਾਂ ਸੀ ਥੱਲੇ ਮੇਰੀ ਪਈ
ਲੈ ਕੇ ਸੀ ਦੁਬਾਰਾ ਜਦੋਂ ਸਾਉਣ ਲੱਗਿਆ
ਆ ਕੇ ਮੈਂਨੂੰ ਉਦੋਂ ਕੋਈ ਉਠਾਉਣ ਲੱਗਿਆ
ਦੱਸਾਂ ਕੀ ਮੈਂ ਮੇਰੇ ਉੱਤੇ ਢਹਿ ਰਹੀ ਸੀ
ਉੱਠਦਾ ਕਿ ਨਹੀਂ ਮੰਮੀ ਕਹਿ ਰਹੀ ਸੀ
ਅੱਜ ਵੀ ਮੈਂ ਸਾਰਾ ਦਿਨ ਸੋਚਦਾ ਜਿਹਾ
ਦੱਸਾਂ ਕਿ ਨਾ ਦੱਸਾਂ ਇਹੋ ਲੋਚਦਾ ਰਿਹਾ
ਹੱਸੇ ਬਹੁਤ ਸੁਣ ਕੇ ਸੀ ਹਾਣੀ ਮਿੱਤਰੋ
ਇਹ ਕੁਲਵਿੰਦਰ ਦੀ ਕਹਾਣੀ ਮਿੱਤਰੋ

ਦੋਸਤੋ ਕਿੱਦਾਂ ਲੱਗੀ ਹਾਸੇ ਭਰੀ ਕਹਾਣੀ, ਚੰਗੀ ਲੱਗੇ ਤਾਂ ਕਮਿੰਟ ਕਰੀਓ
ਧੰਨਵਾਦ
ਸਿੰਘ ਕੁਲਵਿੰਦਰ
0 Comment's Details »

ਜੀਣ ਦਾ ਮਨ ਨੀ ਮੇਰਾ

ਸੁੱਖ ਨੇ ਤੁਰ ਗਏ ਸਾਰੇ, ਜਿੰਦਗੀ ਆਣ ਗਮਾ ਨੇ ਘੇਰੀ
ਹੁਣ ਅੱਗੇ ਜਾਣ ਦਾ ਬਲ ਨਹੀਂ ਸਾਡੀ ਇੱਥੇ ਢਹਿ ਗਈ ਢੇਰੀ
ਸੁਪਨੇ ਵੀ ਸਭ ਮਰ ਗਏ ਸਾਡੇ ਉੱਜੜ ਗਏ ਨੇ ਖੁਆਬ
ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ

ਮੁਰਝਾਏ ਫੁੱਲ ਦੇ ਵਾਂਗੂ ਹੋ ਗਿਆ, ਮੁੱਖ ਇਹ ਮੇਰਾ ਏ
ਲਾ ਇਲਾਜ਼ ਏ ਰੋਗ ਮੈਂ ਜਿੰਦ ਨੂੰ ਲਾ ਲਿਆ ਜਿਹੜਾ ਏ
ਜਖਮੀਂ ਪੰਝੀ ਵਾਂਗੂੰ ਤੜਫਾਂ ਜਦ ਓਹ ਆਵੇ ਯਾਦ
ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ

ਓਹ ਦੂਰ ਸਾਡੇ ਤੋਂ ਚਲੇ ਗਏ ਸਾਨੂੰ ਦੁੱਖਾਂ ਵਿੱਚ ਪਾ ਕੇ
ਕੁਲਵਿੰਦਰ ਵੇਹੜਾ ਮੱਲ ਲੈਣਾ ਅਸਾਂ ਰੱਬ ਦਾ ਏ ਜਾ ਕੇ
ਉਹ ਸਦਾ ਵਸੇਂਦੇ ਰਹਿਣ ਸਾਡੀ ਤਾਂ ਇਹੋ ਏ ਫਰਿਆਦ
ਜੀਣ ਦਾ ਮਨ ਨੀ ਮੇਰਾ ਉਸ ਦੇ ਚਲੇ ਜਾਣ ਤੋਂ ਬਾਅਦ
0 Comment's Details »

ਯਾਦਾਂ ਦੇ ਵਿੱਚ ਵਸਦੀ ਏ


ਓਹ ਐਨਾਂ ਨੇੜੇ ਆਈ ਕਿਉਂ ਜੇ ਚਲ ਹੀ ਜਾਣਾ ਸੀ
ਕੋਈ ਹੋਰ ਤਰੀਕਾ ਲੱਭਦੀ ਜੇ ਹੰਝੂਆਂ ਵਿੱਚ ਪਾਣਾ ਸੀ
ਅਸੀਂ ਓਹਦੇ ਗਮ ਵਿੱਚ ਪੀਂਦੇ ਓਹ ਦਾਰੂ ਚੋਂ ਹੱਸਦੀ ਏ
ਭੁੱਲਦੀ ਨਹੀਂ ਉਹ ਰੂਹ ਵਾਂਗੂੰ ਯਾਦਾਂ  ਦੇ ਵਿੱਚ ਵਸਦੀ ਏ

ਅਸੀਂ ਦੂਰੋਂ ਦੂਰੋਂ ਤੱਕ ਲੈਂਦੇ ਜੇ ਦੁਨੀਆਂ , ਵਿੱਚ ਹੁੰਦੀ
ਹਰ ਰੀਝ ਸਾਡੇ ਸੀਨੇ ਵਿੱਚ ਰਹਿ ਗਈ, ਓਹਦੇ ਲਈ ਗੁੰਦੀ
ਸੁਣੀ ਜਾਂਦੀ ਓਹ ਸਭ ਕੁਝ ਪਰ ਨਾ ਕੁੱਝ ਵੀ ਦੱਸਦੀ ਏ
ਭੁੱਲਦੀ ਨਹੀਂ ਉਹ ਰੂਹ ਵਾਂਗੂੰ ਯਾਦਾਂ  ਦੇ ਵਿੱਚ ਵਸਦੀ ਏ

ਕਦੇ ਆਪ ਬੁਲਾ ਲਏ ਆ ਕੇ ਜਿਉਂਦਿਆਂ ਵਿੱਚ ਹੋ ਜਾਂਵਾਗੇ
"ਕੁਲਵਿੰਦਰ" ਉੱਤੇ ਬੀਤੀ ਕੀ ਸੱਚੋ ਸੱਚ ਸੁਣਾਵਾਂਗੇ
ਓਹਨੂੰ ਮਿਲਣ ਦੀ ਖੁਆਇਸ਼ ਦਿਲ ਵਿੱਚ ਅੱਗ ਦੇ ਵਾਂਗੂੰ ਮੱਚਦੀ ਏ
ਭੁੱਲਦੀ ਨਹੀਂ ਉਹ ਰੂਹ ਵਾਂਗੂੰ ਯਾਦਾਂ  ਦੇ ਵਿੱਚ ਵਸਦੀ ਏ

ਮੇਰੇ ਦਿਲ ਦੇ ਅਸਲੀ ਅਲਫਾਜ਼ ਤੁਹਡੇ ਦਿਲ ਨੂੰ ਸੂਹਣ ਤਾਂ ਆਪਣਾ ਕਮਿੰਟ ਜਰੂ੍ਰ ਕਰੋ।
ਧੰਨਵਾਦ
ਸਿੰਘ ਕੁਲਵਿੰਦਰ



0 Comment's Details »

ਸਪੇਅਰ





ਫੁੱਲਾਂ ਤੋ ਸੋਹਲ ਜ਼ਜ਼ਬਾਤ ਨਾ ਤੱਕਦੇ ਤੋੜਨ ਲੱਗਿਆਂ ਤੋਂ
ਜੇ ਤੋੜਨਾ ਦਿਲ ਫਿਰ ਕਿਉਂ ਨਾ ਸੋਚਣ ਜੋੜਨ ਲੱਗਿਆਂ ਤੋਂ
ਇੱਦਾਂ ਨਾ ਕਰੇ ਪ੍ਰੌਮਿਸ਼ ਕੋਈ ਕਿ ਕਦੀ, ਮੈਡ ਨਹੀਂ ਹੋਣਾ
ਫਿਰ ਇੱਕ ਸਪੇਅਰ ਚਾਹੀਦੀ ਜੇ, ਸੈਡ ਨਹੀਂ ਹੋਣਾ
0 Comment's Details »

Dayari Sartaj di

Tenu Kra Apress Kure jor bda laya

Jawan tenu ni mai jhach,Har dhang apnaya

Pta lageya ye aj,share sundi tu wad,batti mere vee dimaag wali jhag gyi

tu vee karengi psand menu sohniye,hath dayari sartaj di je lag gyi


Lai ke sayi ji da naam,sache rab nu dhiyayuna

Sachi dil di ye reej kdi dga na kmauna

fad ek wari hath,jaan tli deyo rakh,tere pyaar wali lag gyi sinne Agh Gyi
0 Comment's Details »

ਛੱਡ ਦਿਲਦਾਰ ਗਿਆ

ਅੱਖਾਂ ਦੇ ਹੰਝੂ ਆਣ ਮੇਰੇ ਨਾਲ ਗੱਲਾਂ ਕਰਦੇ ਨੇ
ਪੁੱਛਦੇ ਮੇਰੇ ਤੋਂ, ਸਾਹ ਤੇਰੇ ਕਿਉਂ ਹਾਉਂਕੇ ਭਰਦੇ ਨੇ
ਜੋ ਧੜਕਣ ਦੇ ਵਿੱਚ ਵਸਦਾ ਸੀ, ਤੇਰੇ ਹਾਸਿਆਂ ਦੇ ਵਿੱਚ ਹਸਦਾ ਸੀ
ਓਹ ਕਿੱਥੇ ਪਿਆਰ ਗਿਆ.......
ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ

ਸੀ ਆਸਾਂ ਮੇਰੀਆਂ ਜੀਹਦੇ ਤੇ, ਮੈ ਜੀਹਦੀ ਖਾਤਰ ਜਿਉਂਦੀ ਸਾਂ
ਜਿੰਦ ਦਾਅ ਤੇ ਲਾ ਉਸਨੂੰ ਮਿਲਕੇ, ਚੂਰੀਆਂ ਮੂੰਹ ਵਿੱਚ ਪਾਉਂਦੀ ਸਾਂ
ਸੀ ਜਿਹੜਾ ਹਰ ਇੱਕ ਚੋਂ ਦਿਸਦਾ, ਮੇਰੇ ਬੁੱਲ੍ਹਾਂ ਤੇ ਸੀ ਨਾਂਅ ਜਿਸਦਾ
ਉਹ ਮਨੋਂ ਵਿਸਾਰ ਗਿਆ
ਕਿੰਝ ਦੱਸ ਦੇਵਾਂ ਇਹਨਾਂ ਝੱਲਿਆਂ ਨੂੰ ਮੇਰਾ ਛੱਡ ਦਿਲਦਾਰ ਗਿਆ
0 Comment's Details »

ਮੰਮੀ ਜੀ ਚੱਕਲੋ

ਅੱਜ ਪਿੰਡ ਦੀ ਗੇੜੀ ਲਾਈ ਤੇ ਯਾਦਾਂ ਸਭ ਤਾਜਾ ਕਰ ਆਏ
ਨਿੱਕੇ ਹੁੰਦਿਆਂ ਦੀਆਂ ਗੱਲਾਂ ਚੇਤੇ ਕਰਕੇ ਹੰਝੂ ਭਰ ਆਏ
ਜੀਅ ਕਰਦਾ ਚਲਜਾਂ ਬਚਪਨ ਵਿੱਚ ਨਾ ਕਦੀ ਵੱਡਾ ਹੋਵਾਂ ਮੈਂ
ਮੰਮੀ ਚੱਕਲੈ ਗੋਦੀ ਖੜ੍ਹ ਕੇ ਲੱਤਾਂ ਦੇ ਵਿੱਚ ਰੋਵਾਂ ਮੈਂ

ਮੈਨੂੰ ਸਾਰੇ ਕਰਨ ਪਿਆਰ ਓਦਾਂ, ਖੇਡਾਂ ਉਹੀ ਹੋਣ ਖਿਡਾਉਣੇ
ਸੁੱਤਾ ਉੱਠਣ ਦੀ ਉਡੀਕ ਸੀ ਕਰਦੇ, ਉਹ ਦਿਨ ਮੁੜ ਨੀ ਆਉਂਣੇ
ਪਿੰਡ ਦੀਆਂ ਹੱਟੀਆਂ, ਗਲੀਆਂ ਦੇ ਵਿੱਚ ਅੱਜ ਵੀ ਖੋਵਾਂ ਮੈਂ
ਮੰਮੀ ਜੀ ਚੱਕਲੋ ਗੋਦੀ ਖੜ੍ਹ ਕੇ ਲੱਤਾਂ ਦੇ ਵਿੱਚ ਰੋਵਾਂ ਮੈਂ
0 Comment's Details »

ਦਿਲਦਾਰ ਬਣਜੇਂ

ਵਿੱਚ ਅੱਖਾਂ ਦੇ ਮੈਂ ਪਾ ਲਾਂ ਬਣ ਸੁਰਮਾ ਜੇ ਜਾਵੇਂ
ਹਾਰ ਰੱਖਲਾਂ ਬਣਾਕੇ, ਬਾਹਾਂ ਗਲੇ ਚ ਜੇ ਪਾਵੇਂ
ਗਜ਼ਰੇ ਦਾ ਰੂਪ ਦੇ ਕੇ ਗੁੱਟ ਤੇ ਸਜਾ ਲਾਂ, ਤੱਤੜੀ ਦਾ ਕਿਧਰੇ ਜੇ ਯਾਰ ਬਣਜੇਂ
ਦਿਲ ਕਰੇ ਦਿਲ ਚ ਛੁਪਾ ਕੇ ਰੱਖਲਾਂ, ਦਿਲ ਦਾ ਜੇ ਚੰਨਾ ਦਿਲਦਾਰ ਬਣਜੇਂ



0 Comment's Details »

ਲਾਡ ਭੈਣਾਂ ਦਾ

ਗੋਦੀ ਦੇ ਵਿੱਚ ਪਾ ਕੇ ਗੋਡਾ ਕਿਵੇਂ ਹਿਲਾਉਂਦੀ ਸੀ
ਸਵਰਗ ਨਾਲੋਂ ਵੀ ਵਧ ਕੇ ਵਧੀਆ ਨੀਂਦਰ ਆਉਂਦੀ ਸੀ
ਜਾਂਦਾ ਵਧਦਾ ਦੁੱਖਾਂ ਵੱਲ ਇਨਸਾਨ ਜਿਉਂ ਵਧਦਾ ਏ
ਲਾਡ ਭੈਣਾਂ ਦਾ ਪਾਉਣ ਲਈ ਦਿਨ ਬਚਪਨ ਸੱਦਦਾ


ਰਹਿੰਦੇ ਮਾਂ ਬਾਪ ਨਾ ਚੇਤੇ ਐਸਾ ਸਾਥ ਉਹਨਾਂ ਦਾ ਸੀ
ਜਗਦਾ ਸੀ ਘਰ ਜਿਉਂ ਬਿਜਲੀ ਪਰਤਾਪ ਉਹਨਾਂ ਦਾ ਸੀ
ਤੁਰ ਜਾਵਣ ਜਦ ਸੁਹਰੇ ਦੀਪ ਮਿਲਣ ਦਾ ਜਗਦਾ ਏ
ਲਾਡ ਭੈਣਾਂ ਦਾ ਪਾਉਣ ਲਈ ਦਿਨ ਬਚਪਨ ਸੱਦਦਾ ਏ
0 Comment's Details »

Search

Online Vister