ਵਿਛੜੇ ਯਾਰ

ਭੁੱਲਦੇ ਕਦੀ ਨਾ ਭੁੱਲਿਆਂ ਦਿਨ ਸੱਜਣਾ ਨਾਲ ਬੀਤੇ ਜੋ
ਲੱਖ ਟੁੱਟ ਜਾਂਦੇ ਭਾਂਵੇ ਕਸਮਾਂ ਵਾਅਦੇ ਕੀਤੇ ਓਹ
ਚੈਨ ਨਾ ਜਿੰਦਗੀ ਭਰ ਪਾਉਂਦੇ ਜੋ ਦਿਲ ਤੋਂ ਚਾਹੁੰਦੇ ਨੇ
ਅੱਜ ਵੀ ਵਿਛੜੇ ਯਾਰ ਸਾਡੇ ਖੁਆਬਾਂ ਵਿੱਚ ਆਉਂਦੇ ਨੇ

ਹਰ ਥਾਂ ਦੇ ਨਾਲ ਯਾਦਾਂ ਨੂੰ ਓਹ ਮਿਲਕੇ ਜੋੜ ਗਏ
ਪਤਾ ਨਾ ਲੱਗਿਆ ਕਿਹੜੇ ਪਲ ਓਹ ਯਾਰੀ ਤੋੜ ਗਏ
ਜਰਾ ਵੀ ਨਫਰਤ ਹੋਈ ਨਾ ਓਵੇਂ ਦਿਲ ਨੂੰ ਭਾਉਂਦੇ ਨੇ
ਅੱਜ ਵੀ ਵਿਛੜੇ ਯਾਰ ਸਾਡੇ ਖੁਆਬਾਂ ਵਿੱਚ ਆਉਂਦੇ ਨੇ


0 Comment's Details »

ਨਾ ਜਾਹ ਸੱਜਣਾਂ

ਭਾਂਵੇ ਤੂੰ ਭੁੱਲ ਗਿਐਂ ਏਂ, ਕੁਲਵਿੰਦਰ ਪਿਆਰ ਮੇਰਾ
ਮੇਰੀ ਰੂਹ ਨੇ ਤਾਂ ਕਰਨਾਂ ਸਦਾ ਹੀ ਸਤਿਕਾਰ ਤੇਰਾ
ਮੇਰੇ ਨੈਣਾਂ ਨੇ ਤੱਕਣਾਂ ਤੇਰਾ ਹੀ ਰਾਹ ਸੱਜਣਾਂ
ਇੰਝ ਕੱਲੀ ਰੋਂਦੀ ਨੂੰ ਛੱਡ ਕੇ ਨਾ ਜਾਹ ਸੱਜਣਾਂ
ਵੇ
ਇੰਝ ਕੱਲੀ ਰੋਂਦੀ ਨੂੰ ਛੱਡ ਕੇ ਨਾ ਜਾਹ ਸੱਜਣਾਂ

ਤੇਰੀ ਦੂਰੀ ਦੀ ਗੱਲ ਨੇ, ਮੈਨੂੰ ਜਿਉਂਦੀ ਮਾਰ ਦਿੱਤਾ
ਸਮਝੇਂ ਨਾ ਤੂੰ ਆਪਣਾ ਤੈਨੂੰ ਸਭ ਕੁੱਝ ਵਾਰ ਦਿੱਤਾ
ਹੁਣ ਤੇਰੀ ਸੀ ਮਰਜ਼ੀ ਕਿਹੜੇ ਵੇਚੇਂ ਭਾਅ ਸੱਜਣਾਂ
ਇੰਝ ਕੱਲੀ ਰੋਂਦੀ ਨੂੰ ਛੱਡ ਕੇ ਨਾ ਜਾਹ ਸੱਜਣਾਂ

ਉਮੀਦ ਹੈ ਵਿਛੋੜੇ ਦੇ ਵਿਯੋਗ ਦੀਆਂ ਇਹ ਚੰਦ ਸਤਰਾਂ ਆਪ ਜੀ ਦੇ ਮਨ ਨੂੰ ਭਾਂਉਂਣਗੀਆਂ
ਤੁਹਾਡਾ ਆਪਣਾ
ਸਿੰਘ ਕੁਲਵਿੰਦਰ
0 Comment's Details »

ਪੰਜਾਬ

ਤਸਵੀਰ ਪੰਜਾਬ ਦੀ ਫੇਸਬੁੱਕ ਤੇ ਯਾਦਾਂ ਦੇ ਵਿੱਚ ਡੋਬ ਗਈ
ਯਾਦ ਅੰਮੀ ਦੀ ਦਿਲ ਮੇਰੇ ਵਿੱਚ ਤੀਰ ਹਿਜ਼ਰ ਦਾ ਚੋਭ ਗਈ

ਇੱਥੇ ਨਾ ਓਹ ਗੱਲਾਂ ਨੇ ਸਭ ਕੰਮੀ ਕਾਰੀਂ ਰੁੱਝੇ
ਪਰ ਦੇਸ ਮੇਰੇ ਦੀ ਸਿਫਤ ਲਈ ਮੈਨੂੰ ਕੋਈ ਸ਼ਬਦ ਨਾ ਸੁੱਝੇ
ਜੰਮ ਓਥੇ ਨੇ ਖਿਲ ਗਏ ਸਾਡੇ ਭਾਗ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਤਿਉਹਾਰ ਨੂੰ ਮਨਾਉਣ ਦਾ ਏ ਓਥੇ ਹੀ ਨਜ਼ਾਰਾ
ਤੱਕ ਲਵੇ ਗੋਰਾ ਵੀ ਜੇ ਭੁੱਲੇ ਨਾ ਦੋਬਾਰਾ
ਰਹੂ ਦੇਖਦਾ ਬਣਾ ਕੇ ਓਹੋ ਖੁਆਬ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਮੂੰਹ ਚੋਂ ਪਾਣੀ ਆਜੇ ਛੇੜਾ ਖਾਣਿਆਂ ਦੀ ਗੱਲ ਜੇ
ਸਾਰਾ ਹੀ ਧਿਆਨ ਚੁੱਲ੍ਹੇ ਚੌਕੇਂ ਵੱਲ ਚੱਲ ਜੇ
ਰੋਟੀ ਮੱਕੀ ਦੀ ਮੱਖਣ ਅਤੇ ਸਾਗ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਸੋਚਦੇ ਹੀ ਰਹੀਏ ਕਦ ਇੰਡੀਆ ਨੂੰ ਜਾਵਾਂਗੇ
ਇੱਥੇ ਕੀ ਐ ਅਸੀਂ ਮੁੜ ਕਦੀ ਵੀ ਨਾ ਆਵਾਂਗੇ
ਕੱਲਾ ਪੈਸਾ ਨਾ ਪਹੁੰਚਾਵੇ ਹਰ ਲਾਭ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਦੋਸਤ ਪੰਜਾਬ ਦੀ ਨਿੱਘੀ ਯਾਦ ਦਾ ਅਨੰਦ ਮਾਨਣਗੇ ਜੇਕਰ ਕੋਈ ਗੱਲ ਸਮਝ ਨਾ ਲੱਗੇ ਤਾਂ ਤੁਸੀਂ ਕਮਿੰਟ ਕਰ ਕੇ ਪੁੱਛ ਸਕਦੇ ਹੋ। ਇਹਨਾਂ ਸਤਰਾਂ ਨੂੰ ਲਿਖਣ ਵੇਲੇ ਮੈਨੂੰ ਮੇਰੇ ਵੀਰ ਜੈ ਇੰਦਰ ਗਿੱਲ ਜੋ ਕੇ ਕਨੇਡਾ ਵਿੱਚ ਤੇ ਜਸ ਪੂਨੀਆਂ ਜੀ ਜੋ ਕਿ ਇਟਲੀ ਵਿੱਚ ਓਹਨਾਂ ਦੀ ਯਾਦ ਆਈ। ਕਿਉ ਕਿ ਜੈ ਵੀਰ ਜੀ ਇਸ ਵਾਰ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਲੈ ਆਏ ਸੀ ਕਿ ਆਓ ਤੁਹਾਨੂੰ ਰੰਗਲਾ ਪੰਜਾਬ ਦਿਖਾ ਕੇ ਲਿਆਵਾਂ ਤੇ ਇੱਥੇ ਆ ਕੇ ਓਹਨਾਂ ਦੇ ਬੱਚਿਆਂ ਨੇ ਪੁੱਛਿਆ ਕਿ ਪਾਪਾ ਰੰਗਲਾ ਪੰਜਾਬ ਕਿੱਥੇ ਆ? ਤਾਂ ਪਤਾ ਓਹਨਾਂ ਦਾ ਜਬਾਬ ਕੀ ਸੀ ਕਿ ਪੁੱਤ ਪੰਜਾਬ ਤਾਂ ਇਹੀ ਆ ਪਰ ਇਸ ਨੂੰ ਰੰਗ ਕਰਾਉਣ ਵਾਲਾ। ਸੋ ਸੋਚਣ ਵਾਲੀ ਗੱਲ ਹੈ ਕਿ ਸੱਚੀਂ ਸਾਡਾ ਪੰਜਾਬ ਇਥੇ ਚੱਲ ਰਹੀਆਂ ਕੁਰੀਤੀਆਂ ਦਾਜ਼ ਪ੍ਰਥਾ ਦੇ ਭਰੂਣ ਹੱਤਿਆ ਆਦਿ ਨੇ ਇਸ ਦਾ ਰੰਗ ਭੱਦਾ ਕਰ ਦਿੱਤਾ ਹੈ ਕਿ ਕਨੇਡਾ ਵਿੱਚ ਬੌਰਨ ਹੋਏ ਤੇ ਪਹਿਲੀ ਵਾਰ ਪੰਜਾਬ ਆਏ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਇਹ ਰੰਗਲਾ ਪੰਜਾਬ ਨਹੀਂ ਹੈ? ਸੋ ਸੋਚੀਓ ਤੇ ਆਪਣਾ ਜਬਾਬ ਜਰੂਰ ਦਈਓ।
ਧੰਨਵਾਦ
ਸਿੰਘ ਕੁਲਵਿੰਦਰ
0 Comment's Details »

ਹੱਦ ਤੋਂ ਵੀ ਜਿਆਦਾ


ਨੀਂਦ ਆਉਂਦੀ ਨਹੀਓਂ ਮੈਨੂੰ, ਦਿਲ ਆਖਦਾ ਏ ਮੇਰਾ
ਜੀਹਨੂੰ ਤੱਕਦੀ ਸੀ ਕੋਠੇ, ਚੰਨ ਗਿਆ ਕਿੱਥੇ ਤੇਰਾ
ਅੱਖੀਆਂ ਚ ਵਸੇ ਇੰਤਜਾਰ ਨੇ, ਪਾਣੀ ਦਿੱਤਾ ਏ ਉਤਾਰ ਮੇਰੇ ਸੋਹਣਿਆਂ
ਤੇਰੇ ਹੱਦ ਤੋਂ ਵੀ ਜਿਆਦਾ ਕੀਤੇ ਪਿਆਰ ਨੇ, ਮੈਨੂੰ ਦਿੱਤਾ ਏ ਬਿਗਾੜ ਮੇਰੇ ਸੋਹਣਿਆਂ

ਆਖੇ ਲਗਦਾ ਨੀ ਮਨ, ਹੋਇਆ ਜਿੱਦੀ ਤੇ ਕਠੋਰ
ਪਹਿਲਾਂ ਜਿੱਦਾਂ ਸੀ ਮੈਂ ਚਾਹੁੰਦੀ ਓਵੇਂ ਖਾ ਲੈਦਾਂ ਸੀ ਮੋੜ
ਮੇਰੀ ਜਿੰਦਗੀ ਚ' ਪਈ ਹੋਈ ਹਾਰ ਨੇ, ਮੈਨੂੰ ਦਿੱਤਾ ਸੱਚੀਂ ਮਾਰ ਮੇਰੇ ਸੋਹਣਿਆਂ
ਤੇਰੇ ਹੱਦ ਤੋਂ ਵੀ ਜਿਆਦਾ ਕੀਤੇ ਪਿਆਰ ਨੇ, ਮੈਨੂੰ ਦਿੱਤਾ ਏ ਬਿਗਾੜ ਮੇਰੇ ਸੋਹਣਿਆਂ

0 Comment's Details »

ਦਿਲ ਟੁੱਟਿਆ

ਭੋਲੇ ਭਾਲੇ ਸਾਂ ਤੇ ਅੱਤ ਦੇ ਸ਼ਰੀਫ ਨੀ
ਸਾਰਾ ਕਰਦਾ ਜਮਾਨਾਂ ਸੀ ਤਾਰੀਫ ਨੀ
ਪਾ ਕੇ ਤੇਰੇ ਨਾਲ ਪਿਆਰ ਰੋਗੀ ਹੋ ਗਿਆ
ਕਾਹਦਾ ਇਸ਼ਕ ਤੇਰੇ ਦੇ ਵਿੱਚ ਖੋ ਗਿਆ
ਸਾਨੂੰ ਇੰਝ ਨਾ ਸਤਾ, ਇੱਕ ਵਾਰ ਲੈ ਮੁਕਾ
ਨੀ ਤੂੰ ਆਉਣਾ ਕਦ...ਤੇਰੇ ਇੰਤਜ਼ਾਰ ਨੇ, ਦਿਲ ਲੁੱਟਿਆ ਨੀ ਦਿਲ ਲੁੱਟਿਆ
ਵਿਸ਼ਵਾਸ ਨੂੰ ਗੁਆਤਾ ਝੂਠੇ ਪਿਆਰ ਨੇ, ਦਿਲ ਟੁੱਟਿਆ ਨੀ ਦਿਲ ਟੁੱਟਿਆ

ਕਿਸੇ ਤੇ ਭਰੋਸਾ ਹੁਣ ਕਰੀਏ ਨਾ ਜੱਗ ਤੇ
ਭਾਂਵੇ ਅੰਗਿਆਰ ਰੱਖ ਤੁਰ ਜਾਵੇ ਅੱਗ ਤੇ
ਝੂਠਿਆ ਤੋਂ ਧੋਖਾ ਖਾ ਕੇ ਸਾਰੇ ਝੂਠੇ ਲੱਗਦੇ
ਬੁਝ ਗਏ ਨੇ ਦੀਵੇ ਆਸਾਂ ਵਾਲੇ ਜੋ ਸੀ ਜਗਦੇ
ਸਾਨੂੰ ਆਪਣੇ ਬਣਾ ਕੇ, ਗੱਲ ਬਾਤ ਨੂੰ ਵਧਾ ਕੇ
ਦਿੱਤੇ ਦੱਬ ਹਾਂ ਜੁਦਾਈਆਂ ਵਾਲੇ ਭਾਰ ਨੇ, ਦਿਲ ਲੁੱਟਿਆ ਨੀ ਦਿਲ ਲੁੱਟਿਆ



0 Comment's Details »

ਚਿੱਠੀਆਂ



ਦੂਰ ਰਹਿੰਦੀ ਹਾਂ ਤੈਥੋਂ ਪਰ ਰੂਹ ਵਸਦੀ ਏ ਵਿੱਚ ਤੇਰੇ
ਦਰਸ਼ਨ ਤੇਰੇ ਹੋ ਜਾਵਣ ਜਦ ਬੰਦ ਨੈਣ ਹੋ ਜਾਵਣ ਮੇਰੇ

ਪੜ੍ਹਦੀ ਰਹਾਂ ਪੁਰਾਣੇ ਖਤ ਲੱਗੇ ਜਿਉਂ ਗੱਲਾਂ ਕਰਦੈਂ
ਦਿਲ ਦਾ ਹਾਲ ਸੁਣਾਵਾਂ ਵੇ ਮੈਂ ਤੇ ਤੂੰ ਹਾਂਮੀ ਭਰਦੈਂ
ਮੈਂ ਤੇਰੇ ਦਿਲ ਵਿੱਚ ਵਸਦੀ ਤੂੰ ਮੇਰੇ ਵਿੱਚ ਰਹਿੰਨੈਂ ਏਂ
ਮੈਂ ਗਲ ਨਾਲ ਚਿੱਠੀਆਂ ਲਾਂਵਾ ਜਦ ਵਿੱਚੋਂ ਦਿਸ ਪੈਨੈਂ ਏਂ

ਵੰਨ ਸਵਰ ਦਾ ਟੁੱਟ ਜਾਵੇ ਨਾ ਹੋਵੇ ਫੇਰ ਗੁਜ਼ਾਰਾ
ਸੁਪਨੇ ਵਿੱਚ ਜਦ ਤੱਕਲਾਂ ਮੁੱਖੜਾ ਤੇਰਾ ਸੋਹਣਿਆਂ ਯਾਰਾ
ਸੁੱਤੀ ਪਈ ਜਬਾਬ ਦੇਵਾਂ ਤੂੰ ਲਵ ਯੂ ਕਹਿੰਨੈ ਏਂ
ਮੈਂ ਗਲ ਨਾਲ ਚਿੱਠੀਆਂ ਲਾਂਵਾ ਜਦ ਵਿੱਚੋਂ ਦਿਸ ਪੈਨੈਂ ਏਂ

ਤੇਰੇ ਸ਼ਬਦਾਂ ਤੋਂ ਇੰਝ ਲੱਗੇ ਜਿੱਦਾਂ ਆਪ ਬੋਲਦੈਂ ਵੇ
ਜਲ ਚੁੱਕੀਆਂ ਰੀਝਾਂ ਦੀ ਸੱਜਣਾ ਰਾਖ ਫੋਲਦੈਂ ਵੇ
ਦੁੱਖ ਕੱਟਾਂ ਕੁਲਵਿੰਦਰਾ ਤੂੰ ਵੀ ਦਰਦ ਹੀ ਸਹਿੰਨੈਂ ਏਂ
ਮੈਂ ਗਲ ਨਾਲ ਚਿੱਠੀਆਂ ਲਾਂਵਾ ਜਦ ਵਿੱਚੋਂ ਦਿਸ ਪੈਨੈਂ ਏਂ

ਵਿਛੋੜੇ ਦੇ ਦਰਦ ਨੂੰ ਚਿੱਠੀਆਂ ਦੇ ਹੂੰਗਾਰੇ ਨਾਲ ਭਰਨ ਦੀ ਕੋਸ਼ਿਸ਼ ਕਰਦੀ ਇੱਕ ਅੱਲੜ ਮੁਟਿਆਰ ਦੀਆਂ ਗੱਲਾਂ ਬਾਤਾਂ ਕਿਤੋਂ ਨਾ ਕਿਤੋਂ ਜਰੂਰ ਤੁਹਾਡੀ ਜਿੰਦਗੀ ਦੇ ਕਿਸੇ ਹਿੱਸੇ ਨਾਲ ਤਾਲੁਕ ਰੱਖਦੀਆਂ ਨਜ਼ਰ ਆਣ ਤਾਂ ਲਈਕ ਦੀ ਆਪਸ਼ਨ ਤੇ ਕਲਿਕ ਕਰਨਾ ਨਾ ਭੂਲਿਓ। ਉਮੀਦ ਹੈ ਆਪ ਨੂੰ ਪਸੰਦ ਆਵੇਗਾ
ਧੰਨਵਾਦ
ਸਿੰਘ ਕੁਲਵਿੰਦਰ
official page -\/
www.fb.com/singhkulwinder01
0 Comment's Details »

ਪੱਗ

Add caption

ਭਾਂਵੇ ਫਿੱਟ ਨਹੀਓਂ ਆਉਂਦੀਆਂ ਨੇ ਐਨਕਾਂ
ਲੱਖ ਮਾਰੀ ਜਾਣ ਕੁੜੀਆਂ ਵੀ ਸੈਨਤਾਂ
ਲੱਖ ਘੰਟਾ ਘੰਟਾ ਲੱਗਜੇ ਬੰਨਣ ਨੂੰ, ਭਾਂਵੇ ਨਾ ਹੈੱਡ ਫੋਨ ਲੱਗਦੇ
ਚਾਹੇ ਮੁੰਡੇ ਨੇ ਪਸੰਦ ਤੈਨੂੰ ਮੋਨੇ, ਨੀ ਯਾਰ ਤਾਂ ਸੁਕੀਨ ਪੱਗ ਦੇ
0 Comment's Details »

ਮੋਬਾਇਲ

ਜਿਵੇਂ ਚੰਨ ਤੇ ਚਕੋਰ ,ਦੂਰ ਰਹਿ ਨਾ ਹੋਵੇ ਹੋਰ
ਸਾਉਣ ਦਿੰਦੀ ਨਹੀਓਂ ਰਾਂਤੀ, ਤੇਰੇ ਇਸ਼ਕੇ ਦੀ ਲੋਰ
ਵੇ ਮੈਂ ਇੰਨਾ ਤੈਨੂੰ ਚਾਂਹਵਾਂ, ਵੱਖ ਕਰਨ ਨਾ ਵਾਂਹਵਾਂ
ਪੈਜਾਂ ਸਿਰ ਤੇਰੀ ਹਿੱਕ ਉੱਤੇ ਧਰ ਕੇ
ਬੜਾ ਸੋਹਣਾ ਮੈਨੂੰ ਲਗਦਾ ਏਂ ਤੂੰ
ਤੈਨੂੰ ਰੱਖਣਾ ਮੋਬਾਇਲ ਵਾਂਗੂ ਫੜ ਕੇ

ਪਲ ਵੀ ਮੈਂ ਸੋਹਣਿਆਂ ਵਸਾਹ ਨਾ ਤੇਰਾ ਕਰਦੀ
ਰਾਂਤੀ ਪੈਣੋ ਪਹਿਲਾਂ ਹਾਂ ਸਰਹਾਣੇ ਥੱਲੇ ਧਰਦੀ
ਪਲ ਸਕਦੀ ਨਾ ਸਾਰ, ਇੰਨਾ ਕਰਦੀ ਹਾਂ ਪਿਆਰ
ਟੰਗਾਂ ਦਿਲ ਦੀ ਦੀਵਾਰ ਉੱਤੇ ਜੜ ਕੇ
ਬੜਾ ਸੋਹਣਾ ਮੈਨੂੰ ਲਗਦਾ ਏਂ ਤੂੰ
ਤੈਨੂੰ ਰੱਖਣਾ ਮੋਬਾਇਲ ਵਾਂਗੂ ਫੜ ਕੇ

0 Comment's Details »

ਸੁਪਨੇ

ਕੰਮ ਹਾਂ ਭੁੱਲ ਗਏ ਸਾਰੇ ਡੁੱਬ ਕੇ ਯਾਦਾਂ ਵਿੱਚ ਅੜੀਏ
ਖੇਤ ਚ ਖੜ੍ਹਾ ਟਰੈਕਟਰ ਨਾ ਹੀ ਕਾਲਜ਼ ਵਿੱਚ ਵੜੀਏ
ਜਿੰਮ ਤੋਂ ਹਟ ਗਏ ਯਾਰ ਸਰਾਬਾਂ ਦੇ ਲੜ ਲੱਗਕੇ ਨੀ
ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜਕੇ ਨੀ


ਨਾ ਟੌਹਰ ਸੌਹਰ ਦਾ ਸੌਂਕ ਰਿਹਾ ਨਾ ਗੇੜੀ ਲਾਉਂਨੇ ਆਂ
ਨਾ ਚੈਨ ਏ ਦਿਨ ਨੂੰ ਆਉਂਦਾ ਨਾ ਹੀ ਰਾਂਤੀ ਸਾਉਂਨੇ ਆਂ
ਨਾ ਹੋਣੇ ਗਿਣਤੀ ਹੰਝੂ ਤੁਰ ਗਏ ਨੈਣੋ ਵੱਗਕੇ ਨੀ
ਰਹਿ ਗਏ ਸਾਰੇ ਸੁਪਨੇ ਦਿਲ ਦੀ ਕੰਧ ਤੇ ਸਜਕੇ ਨੀ


ਨਾ ਖੜ੍ਹਦਾ ਸੀ ਕੁਲਵਿੰਦਰ ਲੱਗ ਕੇ ਨਾਲ ਦਰਖਤਾਂ ਦੇ
ਉਹ ਰਹਿਣ ਲੱਗ ਪਿਆ ਕੱਲਾ, ਕਰਕੇ ਮਾੜੇ ਵਖਤਾਂ ਦੇ
ਦੀਵੇ ਬੁਝ ਗਏ ਖੁਸੀਆਂ ਦੇ ਇੱਕ ਵਾਰੀ ਜਗਕੇ ਨੀ
ਰਹਿ ਗਏ ਸਾਰੇ ਸੁਪਨੇ ਦਿਲ ਦੀ ਵਾਲ ਤੇ ਸਜ ਕੇ ਨੀ
0 Comment's Details »

ਰਾਤੀਂ ਸੁਪਨੇ ਵਿੱਚ

ਰਾਤੀਂ ਸੁਪਨੇ ਵਿੱਚ ਮਿਲ ਯਾਰ ਗਿਆ
ਭਾਂਵੇ ਵਿਛੜਿਆਂ ਹੋ ਗਏ ਸਾਲ ਓਹਨੂੰ
ਕਿੰਝ ਪਲ ਪਲ ਕੱਟਿਆ ਰੋ ਰੋ ਕੇ
ਗਲ ਲੱਗ ਕੇ ਦੱਸਿਆ ਹਾਲ ਓਹਨੂੰ

ਓਹਨੇਂ ਨੈਣੋਂ ਹੰਝੂ ਪੂੰਝੇ ਸੀ, ਉੰਗਲਾਂ ਦੇ ਪੋਟਿਆਂ ਨਾਲ ਮੇਰੇ
ਦੋਵੇਂ ਹੱਥਾਂ ਨਾਲ ਸੀ ਠੀਕ ਕਰੇ, ਜੋ ਵਿਖਰੇ ਹੋਏ ਸੀ ਵਾਲ ਮੇਰੇ
ਮੁੱਦਤਾਂ ਦੇ ਪਿਛੋਂ ਮਿਲਿਆ ਸੀ, ਕਿਉਂ ਜਾਣ ਦੀ ਪੈ ਗਈ ਕਾਹਲ ਓਹਨੂੰ
ਰਾਤੀਂ ਸੁਪਨੇ ਵਿੱਚ ਮਿਲ ਯਾਰ ਗਿਆਭਾਂਵੇ ਵਿਛੜਿਆਂ ਹੋ ਗਏ ਸਾਲ ਓਹਨੂੰ,
0 Comment's Details »

ਰਾਹਵਾਂ

ਅੱਖ ਭਰ ਜਾਂਦੀ ਦਿਲ ਰੋ ਪੈਂਦਾਂ ਜਦ ਚੇਤੇ ਆ ਜਾਂਵੇ
ਕੀਹਨੂੰ ਕੀ ਦੱਸਾਂ ਉਪਰੋਂ ਹੱਸਾਂ, ਅੰਦਰੋ ਅੰਦਰੀ ਖਾਂਵੇ
ਕੀ ਦੋਸ਼ ਮੇਰਾ ਸੀ ਅੜਿਆ ਜੋ ਨੇ ਮਿਲੀਆਂ ਇੰਝ ਸਜ਼ਾਵਾਂ
ਮੰਜਿਲ ਦੇ ਨੇੜੇ ਪਹੁੰਚ ਕੇ ਹੋਈਆਂ ਵੱਖੋ ਵੱਖ ਕਿਉਂ ਰਾਹਵਾਂ


ਹੱਥ ਫੜਕੇ ਇੱਠਿਆਂ ਜਿਉਣ ਦੇ ਵਾਅਦੇ ਸੱਤ ਜਨਮਾਂ ਦੇ ਕੀਤੇ
ਇਹ ਚੰਦਰੇ ਫੱਟ ਜੁਦਾਈਆਂ ਦੇ ਜਾਣੇ ਇੱਕਲਿਆਂ ਤੋਂ ਨਹੀਂ ਸੀਤੇ
ਹਿਜ਼ਰ ਦੀ ਧੁੱਪ ਵਿੱਚ ਸੜ੍ਹਨ ਲਈ ਛੱਡਿਆ, ਹੱਥੀਂ ਕਰ ਕੇ ਛਾਂਵਾਂ
ਮੰਜਿਲ ਦੇ ਨੇੜੇ ਪਹੁੰਚ ਕੇ ਹੋਈਆਂ ਵੱਖੋ ਵੱਖ ਕਿਉਂ ਰਾਹਵਾਂ
0 Comment's Details »

ਸਾਹਾਂ ਦਾ ਮਹਿਰਮ





ਸਾਹਾਂ ਦਾ ਮਹਿਰਮ ਤੂੰ ਚੰਨਾ, ਜੀਅ ਸਕਦੀ ਨਾ ਬਿਨ ਤੇਰੇ ਤੋਂ
ਜਿੰਦ ਨਾ ਤੇਰੇ ਲਿਖਵਾ ਦਿੱਤੀ, ਦੱਸ ਚਾਹਵੇਂ ਹੋਰ ਕੀ ਮੇਰੇ ਤੋਂ
ਨਾ ਪਲ ਵੀ ਯਾਦ ਦੀ ਲੜੀ ਟੁੱਟੇ, ਨਾ ਕਰ ਸਕਾਂ ਪਰੇ ਜੇਰੇ ਤੋਂ
ਤੂੰ ਹੀ ਏਂ ਸੂਰਜ ਚੰਨ ਮੇਰਾ, ਬੜਾ ਡਰਾਂ ਜੁਦਾਈ ਹਨੇਰੇ ਤੋਂ
ਮੈਂ ਸਦਾ ਹਾਂ ਤੇਰੀ ਬਣ ਰਹਿਣਾਂ, ਜਾਂਵਾ ਦੂਰ ਨਾ ਤੇਰੇ ਡੇਰੇ ਤੋਂ
ਚਾਹਵੇਂ ਤੂੰ ਵੀ ਮੈਂਨੂੰ ਵੱਧ ਜਾਨੋਂ, ਪੜ੍ਹ ਲਵਾਂ ਮੈਂ ਤੇਰੇ ਚੇਹਰੇ ਤੋਂ
ਜਿੱਥੇ ਆਖ ਦੇਵੇਂ ਓਥੇ ਖੜ ਜਾਵਾਂ, ਹਿੱਲਾਂ ਰਤਾ ਨਾ ਤੇਰੇ ਘੇਰੇ ਤੋਂ
ਉਸ ਦਿਨ ਦੀ ਰਹਿਣੀਂ ਉਡੀਕ ਮੈਨੂੰ, ਤੱਕਾਂ ਮੁੱਖ ਤੇਰਾ ਤੇਰੇ ਸ਼ੇਹਰੇ ਚੋਂ
ਉਮਰਾਂ ਲਈ ਜੋੜੇ ਜੋ ਨਾਲ ਤੇਰੇ, ਸਕਦੇ ਜਾਂਵਾ ਓਸ ਫੇਰੇ ਤੋਂ
ਜੀਵਾਂ ਮਰਾਂ ਮੈਂ ਨਾਲ ਤੇਰੇ, ਐਸਾ ਵਰ ਲਵਾਂ ਗੁਰੂ ਕਿਹੜੇ ਤੋਂ
0 Comment's Details »

Chan ton Vee Sohni


menu chann ton vee sohni lagge toon sohniye ni .....dil karda..
dil krda kra na pra ve pare mooh sohniye ni ..... nhi mera sarda
chitte motiya ton dandh,teri mithi mithi sang,menu a gyi tu pasand kahda parda
menu chann ton vee sohni lagge tun sohniye ni.....dil karda


pehli takni ch dil mera moh lya
tenu dekh lagge khud nu mai kho lya
dus mera ki ksoor,chahwa hove na tu door,tenu khon ton mai bda billo darda
dil karda kra na are mooh sohniye ni......nhi mera sarda
0 Comment's Details »

Halat

0 Comment's Details »

Search

Online Vister