My Partner Sites
ਹੱਦ ਤੋਂ ਵੀ ਜਿਆਦਾ
ਨੀਂਦ ਆਉਂਦੀ ਨਹੀਓਂ ਮੈਨੂੰ, ਦਿਲ ਆਖਦਾ ਏ ਮੇਰਾਜੀਹਨੂੰ ਤੱਕਦੀ ਸੀ ਕੋਠੇ, ਚੰਨ ਗਿਆ ਕਿੱਥੇ ਤੇਰਾ
ਅੱਖੀਆਂ ਚ ਵਸੇ ਇੰਤਜਾਰ ਨੇ, ਪਾਣੀ ਦਿੱਤਾ ਏ ਉਤਾਰ ਮੇਰੇ ਸੋਹਣਿਆਂ
ਤੇਰੇ ਹੱਦ ਤੋਂ ਵੀ ਜਿਆਦਾ ਕੀਤੇ ਪਿਆਰ ਨੇ, ਮੈਨੂੰ ਦਿੱਤਾ ਏ ਬਿਗਾੜ ਮੇਰੇ ਸੋਹਣਿਆਂ
ਆਖੇ ਲਗਦਾ ਨੀ ਮਨ, ਹੋਇਆ ਜਿੱਦੀ ਤੇ ਕਠੋਰ
ਪਹਿਲਾਂ ਜਿੱਦਾਂ ਸੀ ਮੈਂ ਚਾਹੁੰਦੀ ਓਵੇਂ ਖਾ ਲੈਦਾਂ ਸੀ ਮੋੜ
ਮੇਰੀ ਜਿੰਦਗੀ ਚ' ਪਈ ਹੋਈ ਹਾਰ ਨੇ, ਮੈਨੂੰ ਦਿੱਤਾ ਸੱਚੀਂ ਮਾਰ ਮੇਰੇ ਸੋਹਣਿਆਂ
ਤੇਰੇ ਹੱਦ ਤੋਂ ਵੀ ਜਿਆਦਾ ਕੀਤੇ ਪਿਆਰ ਨੇ, ਮੈਨੂੰ ਦਿੱਤਾ ਏ ਬਿਗਾੜ ਮੇਰੇ ਸੋਹਣਿਆਂ