ਰਾਹਵਾਂ

ਅੱਖ ਭਰ ਜਾਂਦੀ ਦਿਲ ਰੋ ਪੈਂਦਾਂ ਜਦ ਚੇਤੇ ਆ ਜਾਂਵੇ
ਕੀਹਨੂੰ ਕੀ ਦੱਸਾਂ ਉਪਰੋਂ ਹੱਸਾਂ, ਅੰਦਰੋ ਅੰਦਰੀ ਖਾਂਵੇ
ਕੀ ਦੋਸ਼ ਮੇਰਾ ਸੀ ਅੜਿਆ ਜੋ ਨੇ ਮਿਲੀਆਂ ਇੰਝ ਸਜ਼ਾਵਾਂ
ਮੰਜਿਲ ਦੇ ਨੇੜੇ ਪਹੁੰਚ ਕੇ ਹੋਈਆਂ ਵੱਖੋ ਵੱਖ ਕਿਉਂ ਰਾਹਵਾਂ


ਹੱਥ ਫੜਕੇ ਇੱਠਿਆਂ ਜਿਉਣ ਦੇ ਵਾਅਦੇ ਸੱਤ ਜਨਮਾਂ ਦੇ ਕੀਤੇ
ਇਹ ਚੰਦਰੇ ਫੱਟ ਜੁਦਾਈਆਂ ਦੇ ਜਾਣੇ ਇੱਕਲਿਆਂ ਤੋਂ ਨਹੀਂ ਸੀਤੇ
ਹਿਜ਼ਰ ਦੀ ਧੁੱਪ ਵਿੱਚ ਸੜ੍ਹਨ ਲਈ ਛੱਡਿਆ, ਹੱਥੀਂ ਕਰ ਕੇ ਛਾਂਵਾਂ
ਮੰਜਿਲ ਦੇ ਨੇੜੇ ਪਹੁੰਚ ਕੇ ਹੋਈਆਂ ਵੱਖੋ ਵੱਖ ਕਿਉਂ ਰਾਹਵਾਂ

Search

Online Vister