ਪੰਜਾਬ

ਤਸਵੀਰ ਪੰਜਾਬ ਦੀ ਫੇਸਬੁੱਕ ਤੇ ਯਾਦਾਂ ਦੇ ਵਿੱਚ ਡੋਬ ਗਈ
ਯਾਦ ਅੰਮੀ ਦੀ ਦਿਲ ਮੇਰੇ ਵਿੱਚ ਤੀਰ ਹਿਜ਼ਰ ਦਾ ਚੋਭ ਗਈ

ਇੱਥੇ ਨਾ ਓਹ ਗੱਲਾਂ ਨੇ ਸਭ ਕੰਮੀ ਕਾਰੀਂ ਰੁੱਝੇ
ਪਰ ਦੇਸ ਮੇਰੇ ਦੀ ਸਿਫਤ ਲਈ ਮੈਨੂੰ ਕੋਈ ਸ਼ਬਦ ਨਾ ਸੁੱਝੇ
ਜੰਮ ਓਥੇ ਨੇ ਖਿਲ ਗਏ ਸਾਡੇ ਭਾਗ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਤਿਉਹਾਰ ਨੂੰ ਮਨਾਉਣ ਦਾ ਏ ਓਥੇ ਹੀ ਨਜ਼ਾਰਾ
ਤੱਕ ਲਵੇ ਗੋਰਾ ਵੀ ਜੇ ਭੁੱਲੇ ਨਾ ਦੋਬਾਰਾ
ਰਹੂ ਦੇਖਦਾ ਬਣਾ ਕੇ ਓਹੋ ਖੁਆਬ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਮੂੰਹ ਚੋਂ ਪਾਣੀ ਆਜੇ ਛੇੜਾ ਖਾਣਿਆਂ ਦੀ ਗੱਲ ਜੇ
ਸਾਰਾ ਹੀ ਧਿਆਨ ਚੁੱਲ੍ਹੇ ਚੌਕੇਂ ਵੱਲ ਚੱਲ ਜੇ
ਰੋਟੀ ਮੱਕੀ ਦੀ ਮੱਖਣ ਅਤੇ ਸਾਗ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਸੋਚਦੇ ਹੀ ਰਹੀਏ ਕਦ ਇੰਡੀਆ ਨੂੰ ਜਾਵਾਂਗੇ
ਇੱਥੇ ਕੀ ਐ ਅਸੀਂ ਮੁੜ ਕਦੀ ਵੀ ਨਾ ਆਵਾਂਗੇ
ਕੱਲਾ ਪੈਸਾ ਨਾ ਪਹੁੰਚਾਵੇ ਹਰ ਲਾਭ ਦੋਸਤੋ
ਕੰਮ ਕਾਰ ਕਰਨ ਲਈ ਮੁਲਕ ਬੇਗਾਨੇ
ਜੇ ਐ ਜਿੰਦਗੀ ਜਿਉਣੀ ਤਾਂ ਪੰਜਾਬ ਦੋਸਤੋ

ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਦੋਸਤ ਪੰਜਾਬ ਦੀ ਨਿੱਘੀ ਯਾਦ ਦਾ ਅਨੰਦ ਮਾਨਣਗੇ ਜੇਕਰ ਕੋਈ ਗੱਲ ਸਮਝ ਨਾ ਲੱਗੇ ਤਾਂ ਤੁਸੀਂ ਕਮਿੰਟ ਕਰ ਕੇ ਪੁੱਛ ਸਕਦੇ ਹੋ। ਇਹਨਾਂ ਸਤਰਾਂ ਨੂੰ ਲਿਖਣ ਵੇਲੇ ਮੈਨੂੰ ਮੇਰੇ ਵੀਰ ਜੈ ਇੰਦਰ ਗਿੱਲ ਜੋ ਕੇ ਕਨੇਡਾ ਵਿੱਚ ਤੇ ਜਸ ਪੂਨੀਆਂ ਜੀ ਜੋ ਕਿ ਇਟਲੀ ਵਿੱਚ ਓਹਨਾਂ ਦੀ ਯਾਦ ਆਈ। ਕਿਉ ਕਿ ਜੈ ਵੀਰ ਜੀ ਇਸ ਵਾਰ ਆਪਣੇ ਬੱਚਿਆਂ ਨੂੰ ਇਹ ਕਹਿ ਕੇ ਲੈ ਆਏ ਸੀ ਕਿ ਆਓ ਤੁਹਾਨੂੰ ਰੰਗਲਾ ਪੰਜਾਬ ਦਿਖਾ ਕੇ ਲਿਆਵਾਂ ਤੇ ਇੱਥੇ ਆ ਕੇ ਓਹਨਾਂ ਦੇ ਬੱਚਿਆਂ ਨੇ ਪੁੱਛਿਆ ਕਿ ਪਾਪਾ ਰੰਗਲਾ ਪੰਜਾਬ ਕਿੱਥੇ ਆ? ਤਾਂ ਪਤਾ ਓਹਨਾਂ ਦਾ ਜਬਾਬ ਕੀ ਸੀ ਕਿ ਪੁੱਤ ਪੰਜਾਬ ਤਾਂ ਇਹੀ ਆ ਪਰ ਇਸ ਨੂੰ ਰੰਗ ਕਰਾਉਣ ਵਾਲਾ। ਸੋ ਸੋਚਣ ਵਾਲੀ ਗੱਲ ਹੈ ਕਿ ਸੱਚੀਂ ਸਾਡਾ ਪੰਜਾਬ ਇਥੇ ਚੱਲ ਰਹੀਆਂ ਕੁਰੀਤੀਆਂ ਦਾਜ਼ ਪ੍ਰਥਾ ਦੇ ਭਰੂਣ ਹੱਤਿਆ ਆਦਿ ਨੇ ਇਸ ਦਾ ਰੰਗ ਭੱਦਾ ਕਰ ਦਿੱਤਾ ਹੈ ਕਿ ਕਨੇਡਾ ਵਿੱਚ ਬੌਰਨ ਹੋਏ ਤੇ ਪਹਿਲੀ ਵਾਰ ਪੰਜਾਬ ਆਏ ਬੱਚੇ ਨੂੰ ਵੀ ਪਤਾ ਲੱਗ ਗਿਆ ਕਿ ਇਹ ਰੰਗਲਾ ਪੰਜਾਬ ਨਹੀਂ ਹੈ? ਸੋ ਸੋਚੀਓ ਤੇ ਆਪਣਾ ਜਬਾਬ ਜਰੂਰ ਦਈਓ।
ਧੰਨਵਾਦ
ਸਿੰਘ ਕੁਲਵਿੰਦਰ

Search

Online Vister