ਵਿਛੜੇ ਯਾਰ

ਭੁੱਲਦੇ ਕਦੀ ਨਾ ਭੁੱਲਿਆਂ ਦਿਨ ਸੱਜਣਾ ਨਾਲ ਬੀਤੇ ਜੋ
ਲੱਖ ਟੁੱਟ ਜਾਂਦੇ ਭਾਂਵੇ ਕਸਮਾਂ ਵਾਅਦੇ ਕੀਤੇ ਓਹ
ਚੈਨ ਨਾ ਜਿੰਦਗੀ ਭਰ ਪਾਉਂਦੇ ਜੋ ਦਿਲ ਤੋਂ ਚਾਹੁੰਦੇ ਨੇ
ਅੱਜ ਵੀ ਵਿਛੜੇ ਯਾਰ ਸਾਡੇ ਖੁਆਬਾਂ ਵਿੱਚ ਆਉਂਦੇ ਨੇ

ਹਰ ਥਾਂ ਦੇ ਨਾਲ ਯਾਦਾਂ ਨੂੰ ਓਹ ਮਿਲਕੇ ਜੋੜ ਗਏ
ਪਤਾ ਨਾ ਲੱਗਿਆ ਕਿਹੜੇ ਪਲ ਓਹ ਯਾਰੀ ਤੋੜ ਗਏ
ਜਰਾ ਵੀ ਨਫਰਤ ਹੋਈ ਨਾ ਓਵੇਂ ਦਿਲ ਨੂੰ ਭਾਉਂਦੇ ਨੇ
ਅੱਜ ਵੀ ਵਿਛੜੇ ਯਾਰ ਸਾਡੇ ਖੁਆਬਾਂ ਵਿੱਚ ਆਉਂਦੇ ਨੇ


Search

Online Vister