My Partner Sites
ਚਿੱਠੀਆਂ
![]() |
ਦਰਸ਼ਨ ਤੇਰੇ ਹੋ ਜਾਵਣ ਜਦ ਬੰਦ ਨੈਣ ਹੋ ਜਾਵਣ ਮੇਰੇ
ਪੜ੍ਹਦੀ ਰਹਾਂ ਪੁਰਾਣੇ ਖਤ ਲੱਗੇ ਜਿਉਂ ਗੱਲਾਂ ਕਰਦੈਂ
ਦਿਲ ਦਾ ਹਾਲ ਸੁਣਾਵਾਂ ਵੇ ਮੈਂ ਤੇ ਤੂੰ ਹਾਂਮੀ ਭਰਦੈਂ
ਮੈਂ ਤੇਰੇ ਦਿਲ ਵਿੱਚ ਵਸਦੀ ਤੂੰ ਮੇਰੇ ਵਿੱਚ ਰਹਿੰਨੈਂ ਏਂ
ਮੈਂ ਗਲ ਨਾਲ ਚਿੱਠੀਆਂ ਲਾਂਵਾ ਜਦ ਵਿੱਚੋਂ ਦਿਸ ਪੈਨੈਂ ਏਂ
ਵੰਨ ਸਵਰ ਦਾ ਟੁੱਟ ਜਾਵੇ ਨਾ ਹੋਵੇ ਫੇਰ ਗੁਜ਼ਾਰਾ
ਸੁਪਨੇ ਵਿੱਚ ਜਦ ਤੱਕਲਾਂ ਮੁੱਖੜਾ ਤੇਰਾ ਸੋਹਣਿਆਂ ਯਾਰਾ
ਸੁੱਤੀ ਪਈ ਜਬਾਬ ਦੇਵਾਂ ਤੂੰ ਲਵ ਯੂ ਕਹਿੰਨੈ ਏਂ
ਮੈਂ ਗਲ ਨਾਲ ਚਿੱਠੀਆਂ ਲਾਂਵਾ ਜਦ ਵਿੱਚੋਂ ਦਿਸ ਪੈਨੈਂ ਏਂ
ਤੇਰੇ ਸ਼ਬਦਾਂ ਤੋਂ ਇੰਝ ਲੱਗੇ ਜਿੱਦਾਂ ਆਪ ਬੋਲਦੈਂ ਵੇ
ਜਲ ਚੁੱਕੀਆਂ ਰੀਝਾਂ ਦੀ ਸੱਜਣਾ ਰਾਖ ਫੋਲਦੈਂ ਵੇ
ਦੁੱਖ ਕੱਟਾਂ ਕੁਲਵਿੰਦਰਾ ਤੂੰ ਵੀ ਦਰਦ ਹੀ ਸਹਿੰਨੈਂ ਏਂ
ਮੈਂ ਗਲ ਨਾਲ ਚਿੱਠੀਆਂ ਲਾਂਵਾ ਜਦ ਵਿੱਚੋਂ ਦਿਸ ਪੈਨੈਂ ਏਂ
ਵਿਛੋੜੇ ਦੇ ਦਰਦ ਨੂੰ ਚਿੱਠੀਆਂ ਦੇ ਹੂੰਗਾਰੇ ਨਾਲ ਭਰਨ ਦੀ ਕੋਸ਼ਿਸ਼ ਕਰਦੀ ਇੱਕ ਅੱਲੜ ਮੁਟਿਆਰ ਦੀਆਂ ਗੱਲਾਂ ਬਾਤਾਂ ਕਿਤੋਂ ਨਾ ਕਿਤੋਂ ਜਰੂਰ ਤੁਹਾਡੀ ਜਿੰਦਗੀ ਦੇ ਕਿਸੇ ਹਿੱਸੇ ਨਾਲ ਤਾਲੁਕ ਰੱਖਦੀਆਂ ਨਜ਼ਰ ਆਣ ਤਾਂ ਲਈਕ ਦੀ ਆਪਸ਼ਨ ਤੇ ਕਲਿਕ ਕਰਨਾ ਨਾ ਭੂਲਿਓ। ਉਮੀਦ ਹੈ ਆਪ ਨੂੰ ਪਸੰਦ ਆਵੇਗਾ
ਧੰਨਵਾਦ
ਸਿੰਘ ਕੁਲਵਿੰਦਰ
official page -\/
www.fb.com/singhkulwinder01
