ਲਾਡ ਭੈਣਾਂ ਦਾ

ਗੋਦੀ ਦੇ ਵਿੱਚ ਪਾ ਕੇ ਗੋਡਾ ਕਿਵੇਂ ਹਿਲਾਉਂਦੀ ਸੀ
ਸਵਰਗ ਨਾਲੋਂ ਵੀ ਵਧ ਕੇ ਵਧੀਆ ਨੀਂਦਰ ਆਉਂਦੀ ਸੀ
ਜਾਂਦਾ ਵਧਦਾ ਦੁੱਖਾਂ ਵੱਲ ਇਨਸਾਨ ਜਿਉਂ ਵਧਦਾ ਏ
ਲਾਡ ਭੈਣਾਂ ਦਾ ਪਾਉਣ ਲਈ ਦਿਨ ਬਚਪਨ ਸੱਦਦਾ


ਰਹਿੰਦੇ ਮਾਂ ਬਾਪ ਨਾ ਚੇਤੇ ਐਸਾ ਸਾਥ ਉਹਨਾਂ ਦਾ ਸੀ
ਜਗਦਾ ਸੀ ਘਰ ਜਿਉਂ ਬਿਜਲੀ ਪਰਤਾਪ ਉਹਨਾਂ ਦਾ ਸੀ
ਤੁਰ ਜਾਵਣ ਜਦ ਸੁਹਰੇ ਦੀਪ ਮਿਲਣ ਦਾ ਜਗਦਾ ਏ
ਲਾਡ ਭੈਣਾਂ ਦਾ ਪਾਉਣ ਲਈ ਦਿਨ ਬਚਪਨ ਸੱਦਦਾ ਏ

Search

Online Vister