ਲਫਜ਼ ਹੀ ਮੁੱਕ ਗਏ

ਪਤਾ ਨਹੀਂ ਕਿੰਨੇ ਖਿਆਲ ਕਲਮ ਨਾਲ ਗੀਤਾਂ ਵਿੱਚ ਪਰੋਏ
ਲੱਖ ਤਕਲੀਫਾਂ ਲਿਖੀਆਂ, ਕਿੰਨੇ ਸੀਨੇ ਦਰਦ ਸਮੋਏ
ਕਿੰਨੀ ਸੌਖੀ ਹੁੰਦੀ ਲਿਖਣੀ, ਯਾਰੌ ਪੀੜ ਪਰਾਈ
ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ

ਖੂਬਸੂਰਤੀ ਕੁਦਰਤ ਦੀ ਕਦੀ ਸੋਣਹਣਾਪਣ ਕੁੜੀਆਂ ਦਾ
ਕਦੇ ਪੰਜਾਬ ਦੀ ਗੱਲ , ਤ੍ਰਿੰਜਣਾਂ ਕਿਧਰੇ ਜੁੜੀਆਂ ਦਾ
ਸਿਫਤਾਂ ਲਿਖੀਆਂ ਐਦਾਂ ਕਿ ਮੂਰਤ ਵੀ ਬੋਲਣ ਲਾਈ
ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ

ਸਾਇਰੋ ਸਾਇਰੀ ਦੀ ਰਚਨਾ ਨਾਲ ਸਭ ਨੂੰ ਝੂੰਮਣ ਲਾ ਤਾ
ਕਾਲਪਨਿਕ ਦੁਨੀਆਂ ਚ ਲਿਜਾ ਕੇ ਸੋਚਾਂ ਦੇ ਵਿੱਚ ਪਾ ਤਾ
ਨੱਚਣ ਟੱਪਣ ਵਾਲਾ ਲਿਖ ਕੇ ਸਾਰੀ ਧਰਤ ਹਿਲਾਈ
ਲਫਜ਼ ਹੀ ਮੁੱਕ ਗਏ ਕੋਲ ਮੇਰੇ ਜਦ ਆਪਣੀ ਵਾਰੀ ਆਈ

ਜਿੰਦਗੀ ਦੇ ਨਾਲ ਤਾਲੁਕ ਰਖਦੀਆਂ ਕੁਝ ਸਚਾਈਆਂ ਤੁਹਾਡੀ ਨਜ਼ਰ ਕਰ ਰਿਹਾਂ, ਜੋ ਕਿ ਕੱਲ ਹੀ ਰਚੀਆਂ, ਬਾਕੀ ਹਿੱਸਾ ਤੁਸੀਂ ਮੇਰੀ ਆਉਣ ਵਾਲੀ ਕਿਤਾਬ ਵਿੱਚ ਪੜ੍ਹ ਸਕੋਗੇ। ਤੁਹਾਨੂੰ ਪਸੰਦ ਆਉਣ ਦੀ ਉਮੀਦ ਵਿੱਚ
ਤੁਹਾਡਾ
ਸਿੰਘ ਕੁਲਵਿੰਦਰ

Search

Online Vister