ਨਿੱਘ ਤੇਰਿਆ ਸਾਂਹਾਂ ਦਾ

ਹੱਥ ਇੱਕ ਦੂਜੇ ਦਾ ਫੜ ਕੇ ਦੋਵੇਂ ਚੱਲੇ ਸਾਂ
ਕੀ ਕਰੀਏ ਧੋਖਾ ਦੇ ਗਏ ਓਹਨਾਂ ਰਾਹਵਾਂ ਦਾ
ਵਾਂਗ ਨਸ਼ੇ ਦੇ ਰਗ ਰਗ ਮੇਰੀ ਵਸ ਗਈ ਏਂ
ਦੱਸ ਕਿਵੇਂ ਭੁਲਾ ਦੇਉਂ ਨਿੱਘ ਤੇਰਿਆ ਸਾਂਹਾਂ ਦਾ

ਮੇਲ ਹੋਇਆ ਸੀ ਸਾਡਾ ਯਾਦਾਂ ਦੇਵਣ ਲਈ
ਦੇਵੇ ਕੌਣ ਜਬਾਬ ਓਹ ਟੁੱਟ ਗਏ ਚਾਅਵਾਂ ਦਾ
ਤੇਰੀਆਂ ਮੇਰੀਆਂ ਮੁਲਾਕਾਤਾਂ ਮੈਂਨੂੰ ਦਿਸਦੀਆਂ ਨੇ
ਰੋਂਦਾ ਦਿਲ ਬੜਾ ਚੇਤਾ ਕਰਕੇ ਥਾਵਾਂ ਦਾ

ਉੱਖੜ ਗਿਆ ਏ ਮਨ ਵੀ ਜੀਣਾ ਚਾਹਵੇ ਨਾ
ਉੱਤੋਂ ਪੈ ਗਿਆ ਬੌਝ ਏ ਝੂਠੀਆਂ ਕਈ ਅਫਵਾਵਾਂ ਦਾ
ਆਉਣਾ ਕਿਸੇ ਨਹੀਂ ਐਵੇਂ ਸੁਣਨ ਬਨੇਰੇ ਤੋਂ
ਦਿਮਾਗ ਖਰਾਬ ਹੀ ਹੋ ਗਿਆ ਲਗਦਾ ਕਾਂਵਾਂ ਦਾ

ਕੁਝ ਵੱਖਰਾ ਲਿਖਣ ਦੀ ਕੋਸ਼ਿਸ਼ ਤੁਹਾਡੇ ਦਿਲ ਨੂੰ ਜਰੂਰ ਛੂਹਵੇਗੀ,
ਧੰਨਵਾਦ
ਸਿੰਘ ਕੁਲਵਿੰਦਰ

Search

Online Vister