ਚੰਦਰਾ ਦਿਲ ਭਰ ਆਉਂਦਾ ਏ

ਕਿਸਦਾ ਦਿਲ ਕਰਦਾ ਕਿ ਹਰ ਪਲ SAD ਰਹੇ
ਇਹ ਵੀ ਨਹੀ ਹੋ ਸਕਦਾ ਕਿ ਸਦਾ MAD ਰਹੇ
ਕਦੀ ਕਦੀ ਰੋ ਲਈਏ ਸਾਡਾ ਮਨ ਕਰ ਆਉਂਦਾ ਏ
ਜਦ ਯਾਦ ਤੇਰੀ ਆ ਜਾਵੇ ਚੰਦਰਾ ਦਿਲ ਭਰ ਆਉਂਦਾ ਏ

ਕੋਸਿਸ ਕਰੀਏ ਬਹੁਤ ਕਿ ਤੂੰ ਨਾ ਵਿੱਚ ਸੋਚਾਂ ਦੇ ਆਂਵੇ
ਪਰ ਸੱਚ ਇਹ ਵੀ ਕਿ ਵੱਖ ਕਦੀ ਵੀ ਹੁੰਦੇ ਨਹੀਂ ਪਰਛਾਂਵੇ
ਕਰ ਨਾ ਹੋਵੇ ਦੂਰ ਜੋ ਰੂਹ ਨੂੰ ਅੰਦਰੋਂ ਭਾਂਉਂਦਾ ਏ
ਜਦ ਯਾਦ ਤੇਰੀ ਆ ਜਾਵੇ ਚੰਦਰਾ ਦਿਲ ਭਰ ਆਉਂਦਾ ਏ

ਮਜਬੂਰ ਤੂੰ ਵੀ ਕੁਲਵਿੰਦਰਾ ਇਹ ਗੱਲ ਲੁਕੀ ਨਹੀਂ ਮੈਥੋਂ
ਚੱਲਦਾ ਮੇਰਾ ਵੱਸ ਮੈਂ ਦੂਰ ਨਾ ਕਦੀ ਹੁੰਦੀ ਤੈਥੋਂ
ਅੱਜ ਵੀ ਮੇਰਾ ਕਣ ਕਣ ਤੇਰਾ ਨਾਮ ਧਿਆਉਂਦਾ ਏ
ਜਦ ਯਾਦ ਤੇਰੀ ਆ ਜਾਵੇ ਚੰਦਰਾ ਦਿਲ ਭਰ ਆਉਂਦਾ ਏ

Search

Online Vister