ਰੱਬ ਦੇ ਸਹਾਰੇ ਵਰਗਾ

ਜਿਹੜਾ ਕਣ ਕਣ ਵਿੱਚ ਸਾਡੇ ਵਸਦਾ
ਖੁਸ਼ ਰੱਖਦਾ ਤੇ ਨਾਲ ਸਾਡੇ ਹੱਸਦਾ
ਰੂਹ ਨੂੰ ਮਿਲਦਾ ਸਕੂਨ ਜੀਹਨੂੰ ਤੱਕ ਕੇ, ਐਸੇ ਓਹ ਦੀਦਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

ਦੁੱਖ ਆਵੇ ਸਾਨੂੰ ਪਿੱਛੋਂ, ਪਹਿਲਾਂ ਫੜ੍ਹ ਲੈਂਦਾ ਬਾਂਹ
ਪਰ ਖੁਸ਼ੀ ਵਿੱਚ ਜੀਹਦਾ ਲੈਣਾ ਭੁੱਲ ਜਾਈਏ ਨਾਂਅ
ਓਹਦਾ ਸਾਥ ਸਾਨੂੰ ਦਿੰਦਾ ਏ ਸਹਾਰਾ, ਏ ਅਜ਼ਬ ਹੁੰਘਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

ਸਾਰੇ ਕਹਿੰਦੇ ਰੱਬ ਕਾਸਤੋਂ ਨੀ ਦਿਸਦਾ
ਮਾਂ ਬਾਪ ਚ ਹੈ ਰੂਪ ਦੱਸੋ ਕਿਸਦਾ?
ਸਾਨੂੰ ਓਹਨਾਂ ਰਾਂਹੀ ਚਾਨਣ ਹੈ ਵੰਡਦਾ, ਰੂਪ ਓਹਦਾ ਤਾਰੇ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

ਝੂਠੀ ਏ ਪ੍ਰੀਤ ਯਾਰੋ ਜੱਗ ਦੀ
ਗੱਲ ਕਾਸਤੋਂ ਇਹ ਮਨ ਨੂੰ ਨੀ ਲੱਗਦੀ
ਕੁਲਵਿੰਦਰਾ ਇਹ ਮੋਹ ਰੋੜ੍ਹ ਲੈ ਗਿਆ, ਸਾਨੂੰ ਖਾਰੇ ਪਾਣੀ ਵਰਗਾ
ਕੋਈ ਹੋਰ ਨਾ ਸਹਾਰਾ ਕਿਤੋਂ ਲੱਭਣਾਂ, ਰੱਬ ਦੇ ਸਹਾਰੇ ਵਰਗਾ,

Search

Online Vister