ਮਾਂਵਾਂ ਬਿਨ ਪੁੱਤ ਲਾਡਲੇ

ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ
ਪੁਛਦਾ ਨੀ ਕੋਈ ਜਦ, ਪਰਦੇਸ਼ਾਂ ਵਿੱਚ ਆ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ

ਤੱੜਕੇ ਸੁੱਤੇ ਨੂੰ ਗਾਲਾਂ ਕੱਢ ਕੇ ਕੋਈ ਉਠਾਉਂਦਾ ਨਾ
ਭਰਿਆ ਹੋਇਆ ਦੁੱਧ ਦਾ ਛੰਨਾ ਮੂੰਹ ਨੂੰ ਕੋਈ ਲਾਉਂਦਾ ਨਾ
ਮਾਂ ਦੇ ਹੱਥਾਂ ਦੇ ਪਰੌਂਠੇ 6-7 ਸੀ ਖਾ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ

ਪੜ੍ਹਦਾ ਨਾ ਕੋਈ ਇੱਥੇ ਕੰਮ ਦੀ ਏ ਭਾਲ ਪਈ
ਲੰਘਣੇ ਔਖੇ ਦਿਨ, ਹਫਤੇ, ਕੱਟਣੇ ਕਿੰਝ ਸਾਲ ਵਈ
ਮਿਲ ਜਾਂਦੀ ਪੀ.ਆਰ ਜੇ, ਵਤਨਾਂ ਨੂੰ ਆ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ

ਇੱਥੇ ਉੰਝ ਨਾਹ ਧੋ ਗੇੜੀ ਬੁਲਿਟ ਤੇ ਲਾਈਏ ਨਾ
ਖੇਢੀ ਨਾ ਤਾਂਸ ਕਦੇ ਵੀ ਸੱਥਾਂ ਵਿੱਚ ਜਾਈਏ ਨਾ
ਹੁਣ ਤਾਂ ਬੱਸ ਕਦੇ ਕਦਾਈਂ ਪੱਬ ਵਿੱਚ ਹਾਂ ਆ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ

ਖੇਤਾਂ ਦੀ ਮੌਜ ਨੀ ਲੱਭਣੀ, ਗੰਨਿਆਂ ਦੀ ਗੱਲ ਗਈ
ਠਕ ਠਕ ਓਹ ਬੰਬੀ ਸਾਡੀ, ਖੁਆਬਾਂ ਵਿੱਚ ਚਲ ਗਈ
ਖਿਲਦੇ ਸੀ ਫੁੱਲ ਵਾਂਗ ਜਦ ਆਉਲੂ ਵਿੱਚ ਨਾਹ ਜਾਂਦੇ
ਮਾਂਵਾਂ ਬਿਨ ਪੁੱਤ ਲਾਡਲੇ, ਸੱਜਣੋਂ ਮੁਰਝਾ ਜਾਂਦੇ

Search

Online Vister