ਮੰਮੀ ਜੀ ਚੱਕਲੋ

ਅੱਜ ਪਿੰਡ ਦੀ ਗੇੜੀ ਲਾਈ ਤੇ ਯਾਦਾਂ ਸਭ ਤਾਜਾ ਕਰ ਆਏ
ਨਿੱਕੇ ਹੁੰਦਿਆਂ ਦੀਆਂ ਗੱਲਾਂ ਚੇਤੇ ਕਰਕੇ ਹੰਝੂ ਭਰ ਆਏ
ਜੀਅ ਕਰਦਾ ਚਲਜਾਂ ਬਚਪਨ ਵਿੱਚ ਨਾ ਕਦੀ ਵੱਡਾ ਹੋਵਾਂ ਮੈਂ
ਮੰਮੀ ਚੱਕਲੈ ਗੋਦੀ ਖੜ੍ਹ ਕੇ ਲੱਤਾਂ ਦੇ ਵਿੱਚ ਰੋਵਾਂ ਮੈਂ

ਮੈਨੂੰ ਸਾਰੇ ਕਰਨ ਪਿਆਰ ਓਦਾਂ, ਖੇਡਾਂ ਉਹੀ ਹੋਣ ਖਿਡਾਉਣੇ
ਸੁੱਤਾ ਉੱਠਣ ਦੀ ਉਡੀਕ ਸੀ ਕਰਦੇ, ਉਹ ਦਿਨ ਮੁੜ ਨੀ ਆਉਂਣੇ
ਪਿੰਡ ਦੀਆਂ ਹੱਟੀਆਂ, ਗਲੀਆਂ ਦੇ ਵਿੱਚ ਅੱਜ ਵੀ ਖੋਵਾਂ ਮੈਂ
ਮੰਮੀ ਜੀ ਚੱਕਲੋ ਗੋਦੀ ਖੜ੍ਹ ਕੇ ਲੱਤਾਂ ਦੇ ਵਿੱਚ ਰੋਵਾਂ ਮੈਂ

Search

Online Vister