Blog Archive

ਪੱਬਾਂ ਭਾਰ ਨੱਚਦੀ ਨੇ, ਸਾਰੇ ਪਿੰਡ ਨੂੰ ਝੂੰਮਣ ਲਾ ਤਾ....

ਕਹਿੰਦੇ ਇੰਗਲੈਂਡੋਂ ਕੁੜੀ ਪਿੰਡ ਵਿੱਚ ਆਈ
ਗਿੱਧੇ ਵਿੱਚ ਆਈ ਜਦੋਂ ਮੱਚਗੀ ਦੁਹਾਈ
ਢੋਲ ਉੱਤੇ ਪਾ ਕੇ ਬੋਲੀਆਂ ਨੀ ਤੂੰ ਕੁੜੀਏ ਭੜਥੂ ਪਾ ਤਾ
ਪੱਬਾਂ ਭਾਰ ਨੱਚਦੀ ਨੇ, ਸਾਰੇ ਪਿੰਡ ਨੂੰ ਝੂੰਮਣ ਲਾ ਤਾ....

ਦਿਲਾਂ ਉੱਤੇ ਵੱਜੇ ਗੁੱਤ ਕਿੱਕਲੀਆਂ ਪਾਉਂਦੀ ਦੀ
ਉੱਡੇ ਫੁਲਕਾਰੀ ਘੁੰਮ ਹਨੇਰੀਆਂ ਲਿਉਂਦੀ ਦੀ
ਧਰਤੀ ਤੇ ਮਾਰ ਅੱਡੀਆਂ ਕੁੜੇ ਵਿਹੜਾ ਅੱਜ ਹਿਲਾ ਤਾ
ਪੱਬਾਂ ਭਾਰ ਨੱਚਦੀ ਨੇ, ਸਾਰੇ ਪਿੰਡ ਨੂੰ ਝੂੰਮਣ ਲਾ ਤਾ....

Search

Online Vister