Blog Archive

ਲੱਖਾਂ ਮੇਰੇ ਦਿਲ 'ਚ ਸਵਾਲ ਉੱਠਦੇ, ਮਿਲ ਕੇ ਤੂੰ ਮੈਥੋਂ ਕਦੀ ਛੁੱਟ ਜਾਂਵੀ ਨਾ.....

ਬਚਪਨ ਤੋਂ ਹੀ ਦੁੱਖ, ਖੁਦ ਤੇ ਹੰਢਾਏ ਮੈਂ
ਜਦ ਵੀ ਨੇ ਤੱਕੇ ਫੁੱਲ, ਬਸ ਕੰਡੇ ਪਾਏ ਮੈਂ
ਲੱਗਦਾ ਏ ਡਰ ਖੁਸ਼ੀਆਂ ਦੇ ਆਉਣ ਤੋਂ, ਹੋ ਕੇ ਮੇਰਾ ਤੂੰ ਵੀ ਕਿਤੇ ਲੁਕ ਜਾਂਵੀ ਨਾ
ਲੱਖਾਂ ਮੇਰੇ ਦਿਲ 'ਚ ਸਵਾਲ ਉੱਠਦੇ, ਮਿਲ ਕੇ ਤੂੰ ਮੈਥੋਂ ਕਦੀ ਛੁੱਟ ਜਾਂਵੀ ਨਾ.....

ਸਮਝ ਨਾ ਆਏ ਕੈਸੇ ਰੱਬ ਦੇ ਇਹ ਰੰਗ ਨੇ
ਕਈ ਸਦਾ ਸੌਖੇ, ਕਈ ਰਹੇ ਸਦਾ ਤੰਗ ਨੇ
ਹੁੰਦਾ ਨਹੀਂ ਯਕੀਨ ਲੇਖਾਂ ਆਪਣਿਆਂ ਉੱਤੇ, ਬੀਜ ਸੁਪਨੇ ਤੂੰ ਆਪੇ ਕਿਤੇ ਪੁੱਟ ਜਾਂਵੀ ਨਾ
ਲੱਖਾਂ ਮੇਰੇ ਦਿਲ 'ਚ ਸਵਾਲ ਉੱਠਦੇ, ਮਿਲ ਕੇ ਤੂੰ ਮੈਥੋਂ ਕਦੀ ਛੁੱਟ ਜਾਂਵੀ ਨਾ.....

Search

Online Vister