Blog Archive

ਅਸੀਂ ਅੱਜ ਵੀ ਤੇਰੀਆਂ ਯਾਦਾਂ ਦੇ ਵਿੱਚ ਮਰ ਮਰ ਜਿਉਂਨੇ ਆਂ

ਅੱਖਾਂ ਭੁੱਲ ਕੇ ਵੀ ਹੁਣ ਹੋਰ ਕਿਤੇ ਨਾ ਲੱਗਣੀਆਂ ਨੇ, ਹੋ ਕੇ ਵੱਖ ਤੂੰ ਸਾਨੂੰ ਹੰਝੂਆਂ ਦੇ ਵੱਸ ਪਾਇਆ ਏ
ਅਸੀਂ ਅੱਜ ਵੀ ਤੇਰੀਆਂ ਯਾਦਾਂ ਦੇ ਵਿੱਚ ਮਰ ਮਰ ਜਿਉਂਨੇ ਆਂ, ਕੀ ਤੈਨੂੰ ਵੀ ਕਦੀ ਸਾਡਾ ਚੇਤਾ ਆਇਆ ਏ

ਪਤਾ ਲੱਗ ਗਿਆ ਤੈਨੂੰ ਮਿਲ ਦੁਨੀਆਂ ਦੇ ਰੰਗਾਂ ਦਾ, ਹਰ ਇੱਕ ਤੇ ਹੀ ਵਿਸ਼ਵਾਸ ਅਸੀਂ ਕਰ ਲੈਂਦੇ ਸਾਂ
ਪਹਿਲਾਂ ਵੀ ਹੋਏ ਧੋਖੇ ਸਾਡੇ ਨਾਲ ਚੰਨਾਂ, ਛੋਟੀਆਂ ਮੋਟੀਆਂ ਗੱਲਾਂ ਤਾਂ ਜਰ ਲੈਂਦੇ ਸਾਂ
ਭੁੱਲੇ ਦੁੱਖ ਵੀ ਚੇਤੇ ਹੁਣ ਨੇ ਆ ਗਏ ਹਾਣਦਿਆ, ਇਹ ਰੋਗ ਅਵੱਲਾ ਇਸ਼ਕੇ ਦਾ ਕੀ ਲਾਇਆ ਏ
ਅਸੀਂ ਅੱਜ ਵੀ ਤੇਰੀਆਂ ਯਾਦਾਂ ਦੇ ਵਿੱਚ ਮਰ ਮਰ ਜਿਉਂਨੇ ਆਂ, ਕੀ ਤੈਨੂੰ ਵੀ ਕਦੀ ਸਾਡਾ ਚੇਤਾ ਆਇਆ ਏ

Search

Online Vister