Blog Archive

ਸੱਜਣਾ ਤੇਰੇ ਬਾਜ ਹਾਂ, ਜਿੰਦਗੀ ਭਰ ਮੈਂ ਅਧੂਰੀ ਵੇ

ਤੈਨੂੰ ਚਾਹਵਾਂ ਜਾਨੋ ਵਧਕੇ, ਭਾਂਵੇ ਪਾ ਨਾ ਸਕਦੀ ਮੈਂ
ਤੇਰੇ ਬਿਨਾ ਜਿਉਂ ਕੇ ਜਿੰਦ ਹੰਢਾ ਨਾ ਸਕਦੀ ਮੈਂ
ਸਾਨੂੰ ਡੋਬ ਗਈ ਮਜਬੂਰੀ, ਵਿੱਚ ਜੋ ਪੈ ਗਈ ਦੂਰੀ ਵੇ
ਸੱਜਣਾ ਤੇਰੇ ਬਾਜ ਹਾਂ, ਜਿੰਦਗੀ ਭਰ ਮੈਂ ਅਧੂਰੀ ਵੇ

ਇਹ ਤਾਂ ਨਹੀਂ ਕਿ ਮਿਲਜੇ ਉਹ ਅਸੀਂ ਜਿਸਨੂੰ ਚਾਹੁੰਨੇ ਆਂ
ਲੱਭਦੇ ਲੱਭਦੇ ਜਿਸ ਨੂੰ, ਆਪਣਾ ਆਪ ਗਵਾਉਂਨੇ ਆਂ
ਲੱਖ ਖੁਆਈਏ ਹੱਥੀਂ ਕੁੱਟ ਕੇ ਭਾਂਵੇ ਚੂਰੀ ਵੇ
ਸੱਜਣਾ ਤੇਰੇ ਬਾਜ ਹਾਂ, ਜਿੰਦਗੀ ਭਰ ਮੈਂ ਅਧੂਰੀ ਵੇ

ਜੇ ਸਾਥ ਨਾ ਲਿਖਿਆ ਕਰਮਾ ਵਿੱਚ, ਕਿਉਂ ਮਿਲਿਆ ਸੀ ਮੈਨੂੰ
ਕਿੰਨਾ ਸ਼ਿਕਵਾ ਨਾਲ ਤੇਰੇ ਨਹੀਂ ਦੱਸ ਸਕਦੀ ਤੈਨੂੰ
ਘਾਟ ਤੇਰੀ ਕੁਲਵਿੰਦਰਾ ਨਾ ਕਦੀ ਹੋਣੀ ਪੂਰੀ ਵੇ
ਸੱਜਣਾ ਤੇਰੇ ਬਾਜ ਹਾਂ, ਜਿੰਦਗੀ ਭਰ ਮੈਂ ਅਧੂਰੀ ਵੇ

Search

Online Vister