Blog Archive

ਭਰਲੋ ਢਿੱਡ ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਦੋ ਨੰਬਰ ਦੀ ਗੱਡੀ ਤੋਂ, ਇੱਕ ਨੰਬਰ ਦਾ ਸਾਇਕਲ ਚੰਗਾ
ਪਰ ਇੱਕ ਨੰਬਰ ਵਿੱਚ ਜੀਂਦੇ ਨੂੰ, ਦੁਨੀਆਂ ਨੀ ਮੰਨਦੀ ਬੰਦਾ
ਸੱਚੇ ਨੂੰ ਕੀ ਡਰ, ਕਹੇ ਜੋ ਵੀ ਕੋਈ ਕਹਿੰਦਾ ਏ
ਭਰਲੋ ਢਿੱਡ ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਰਿਸ਼ਵਤ ਧੋਖੇ ਦਾ ਧਨ ਕਿਸੇ ਵੀ ਕੰਮ ਨਾ ਆਉਂਦਾ ਏ
ਠੇਕੇ, ਥਾਣੇ ਜਾਂ ਡਾਕਟਰ ਦੇ ਚੱਕਰ ਲਵਾਉਂਦਾ ਏ
ਛੱਡ ਦਿਓ ਮਨ ਦੀ ਸੁਣਨੀ, ਕਰ ਲਓ ਦਿਲ ਜੋ ਕਹਿੰਦਾ ਏ
ਭਰਲੋ ਢਿੱਡ ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਦਗਾ ਕਿਸੇ ਨਾਲ ਕਰਕੇ ਉੱਪਰੋਂ ਹੱਸੀਏ ਪਰ ਰੂਹ ਰੋਵੇ
ਅਜ਼ਬ ਜਿਹਾ ਡਰ ਰਹਿੰਦਾ, ਦਿਲ ਇੱਕ ਉਦਾਸੀ ਦੇ ਵਿੱਚ ਖੋਵੇ
ਨਾਲ ਮੇਰੇ ਨਾ ਹੋਜੇ ਇੰਝ, ਇਹ ਭੈ ਜਿਹਾ ਰਹਿੰਦਾ ਏ
ਭਰਲੋ ਢਿੱਡ ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

ਜੇ ਚੰਗਾ ਨਹੀਂ ਕੁਝ ਕਰਨਾ, ਮਾੜਾ ਵੀ ਕਿਉਂ ਤੱਕਣਾ ਏਂ
ਕੋਈ ਲੈ ਕੇ ਨਾਲ ਨੀ ਜਾਂਦਾ, ਸਭ ਨੇ ਜਾਣਾ ਸੱਖਣਾ ਏਂ
"ਕੁਲਵਿੰਦਰ" ਚੜਦਾ ਰੰਗ ਉਹੋ, ਜਿਹੇ ਵਿੱਚ ਕੋਈ ਬਹਿੰਦਾ ਏ
ਭਰਲੋ ਢਿੱਡ ਰੁੱਖੀ ਮਿੱਸੀ ਦਾ ਫਰਕ ਨਾ ਪੈਂਦਾ ਏ

Search

Online Vister