Blog Archive

ਕੀ ਖੱਟਿਆ ਏ ਆਸ਼ਕੀ ਵਿੱਚੋਂ ਯਾਰੋ ਆਪਾਂ ਨੇ, ਨਾਲ ਖੜੂੰਗੀ ਤੇਰੇ ਓਹੀ ਕਹਿੰਦੀ ਸੀ.....

ਸੁਪਨੇ ਲੈ ਕੇ ਲੱਖਾਂ, ਕਾਲਜ ਦੇ ਵਿੱਚ ਆਏ ਸੀ
ਮਾਪੇ ਰੱਖਣੇ ਖੁਸ਼, ਸੁਪਨੇ ਦਿਲ ਉੱਤੇ ਛਾਏ ਸੀ
ਦੋਸ਼ ਓਹਦਾ ਸੀ ਜਾਂ ਸਾਡਾ ਕੀ ਕਹਿ ਲਈਏ, ਜਿਹੜੀ ਮੂਹਰੇ ਪਾਰਕ ਦੇ ਵਿੱਚ ਬਹਿੰਦੀ ਸੀ.....
ਕੀ ਖੱਟਿਆ ਏ ਆਸ਼ਕੀ ਵਿੱਚੋਂ ਯਾਰੋ ਆਪਾਂ ਨੇ, ਨਾਲ ਖੜੂੰਗੀ ਤੇਰੇ ਓਹੀ ਕਹਿੰਦੀ ਸੀ.....

ਲੈਕਚਰ ਲਾਉਂਣੇ ਦੂਰ, ਕਾਲਜ ਨਾ ਵੜਦੇ ਸੀ....
ਉਡੀਕ ਓਹਦੀ ਵਿੱਚ ਰਾਹਾਂ ਦੇ ਵਿੱਚ ਖੜ੍ਹਦੇ ਸੀ
ਸੋਹਣੀਆਂ ਭਾਂਵੇ ਹੋਰ ਸਾਡੇ ਅੱਗੋਂ ਲੰਘ ਜਾਂਦੀਆਂ ਸੀ, ਪਰ ਅੱਖ ਸਦਾ ਸਾਡੀ ਓਹਦੇ ਉੱਤੇ ਰਹਿੰਦੀ ਸੀ...
ਕੀ ਖੱਟਿਆ ਏ ਆਸ਼ਕੀ ਵਿੱਚੋਂ ਯਾਰੋ ਆਪਾਂ ਨੇ, ਨਾਲ ਖੜੂੰਗੀ ਤੇਰੇ ਓਹੀ ਕਹਿੰਦੀ ਸੀ.....

ਮੈਸੇਜ਼ ਭੇਜ ਦੋ ਜਾਨੂੰ ਨਹੀਂ ਤਾਂ ਰੁੱਸ ਜਾਉਂਗੀ
ਰਹੀ ਡਰਾਬੇ ਦਿੰਦੀ ਤੈਥੋਂ ਖੁਸ ਜਾਉਂਗੀ.....
ਘਰਦਿਆਂ ਨੇ ਜਦ ਪੜ੍ਹ ਲਏ ਨੇ ਉਸ ਦੇ ਮੋਬਾਇਲ ਵਿੱਚੋਂ, ਕਹੇ ਕੌਣ ਤੁਸੀਂ ਜੋ ਸਦਾ ਹੀ ਨਾਂਅ ਨੂੰ ਲੈਂਦੀ ਸੀ
ਕੀ ਖੱਟਿਆ ਏ ਆਸ਼ਕੀ ਵਿੱਚੋਂ ਯਾਰੋ ਆਪਾਂ ਨੇ, ਨਾਲ ਖੜੂੰਗੀ ਤੇਰੇ ਓਹੀ ਕਹਿੰਦੀ ਸੀ.....

ਹੁਣ ਤਾਂ ਫੇਸਬੁੱਕ ਦੇ ਵਿੱਚ ਵੀ ਰੱਖਿਆ ਨਾ
ਸਿੰਘ ਕੁਲਵਿੰਦਰ ਦੀ ਵਾਲ ਵੱਲ ਤੱਕਿਆ ਨਾ..
ਮਾੜਾ ਕੋਈ ਸਾਨੂੰ ਸੀ ਕਿਧਰੇ ਕੋਈ ਆਖ ਦਿੰਦਾ, ਵਿੱਚ ਕਮਿੰਟਾਂ ਦੇ ਚੰਦਰੀ ਲੜ ਪੈਂਦੀ ਸੀ...
ਕੀ ਖੱਟਿਆ ਏ ਆਸ਼ਕੀ ਵਿੱਚੋਂ ਯਾਰੋ ਆਪਾਂ ਨੇ, ਨਾਲ ਖੜੂੰਗੀ ਤੇਰੇ ਓਹੀ ਕਹਿੰਦੀ ਸੀ.....

Search

Online Vister