Blog Archive

ਹੁਣ ਮੈਂ ਕੀ ਮੰਗਾਂ, ਮੇਰਾ ਤੁਰ ਗਿਆ ਪੁੱਤ ਜਵਾਨ........

ਜਦ ਝੋਲੀ ਖਾਲੀ ਭਰਨ ਲਈ ਰੱਬਾ ਸੀ ਫਰਿਆਦ ਕਰੀ
ਅੱਜ ਔਖੇ ਵੇਲੇ ਘੜੀ ਓਹੀ ਸੀ ਰੋ ਰੋ ਕੇ ਮੈਂ ਯਾਦ ਕਰੀ..
ਦੇ ਤਾਂ ਦਿੱਤਾ ਭਾਂਵੇ ਆਇਆ ਬਣ ਕੇ ਪਰ ਮਹਿਮਾਨ
ਹੁਣ ਮੈਂ ਕੀ ਮੰਗਾਂ, ਮੇਰਾ ਤੁਰ ਗਿਆ ਪੁੱਤ ਜਵਾਨ........

ਛੋਟੇ ਹੁੰਦੇ ਦੇ ਖਿਡੌਣੇ, ਅਲਮਾਰੀਆਂ ਵਿੱਚ ਜਦ ਤੱਕਦੀ ਹਾਂ
ਚੁੰਨੀ ਦੇ ਨਾਲ ਪੂੰਝਲਾਂ ਅੱਖਾਂ, ਨਾ ਦੁੱਖ ਕਿਸੇ ਨੂੰ ਦੱਸਦੀ ਹਾਂ
ਉਸ ਤੋਂ ਪਹਿਲਾਂ ਲੈ ਜਾਂਦਾ ਮੈਨੂੰ ਕਰ ਦਿੰਦਾ ਅਹਿਸਾਨ..
ਹੁਣ ਮੈਂ ਕੀ ਮੰਗਾਂ, ਮੇਰਾ ਤੁਰ ਗਿਆ ਪੁੱਤ ਜਵਾਨ........

ਕੱਲਾ ਕਿੱਥੇ ਰਹੂ, ਬਿਨਾ ਮੇਰੇ ਸਰਦਾ ਨਹੀਂ ਓਹਦਾ..
ਦੂਰ ਜਾਵੇ ਕੁਲਵਿੰਦਰ, ਪਿਉ ਵੀ ਜਰਦਾ ਨਹੀਂ ਓਹਦਾ
ਕਿਉਂ ਭੁੱਲ ਜਾਵੇਂ ਮਾਂ ਪਿਉ ਦੀ ਹੁੰਦੇ ਬੱਚੇ ਰੱਬਾ ਜਾਨ
ਹੁਣ ਮੈਂ ਕੀ ਮੰਗਾਂ, ਮੇਰਾ ਤੁਰ ਗਿਆ ਪੁੱਤ ਜਵਾਨ........

Search

Online Vister