Blog Archive

ਤੂੰ ਡਾਲਰ ਤੇ ਅਸੀਂ ਵਾਂਗ ਰੁਪਈਏ ਹੋ ਗਏ ਹਾਂ...................

ਜਦ ਚੰਨ ਚੜ੍ਹ ਜਾਂਦਾ ਏ, ਤਾਰੇ ਛੁਪ ਜਾਂਦੇ ਨੇ
ਸਦਾ ਜਿੱਤਿਆਂ ਦੇ ਅੱਗੇ, ਹਾਰੇ ਲੁਕ ਜਾਂਦੇ ਨੇ
ਤੈਨੂੰ ਮਿਲਣ ਲਈ ਖੜਿਆਂ ਵਿੱਚ ਅਸੀਂ ਆਣ ਖਲੋ ਗਏ ਆਂ
ਤੂੰ ਡਾਲਰ ਤੇ ਅਸੀਂ ਵਾਂਗ ਰੁਪਈਏ ਹੋ ਗਏ ਹਾਂ...................

ਕਦੇ ਥੱਬਾ ਤੇ ਕਦੇ ਮੁੱਠੀ ਇਹ ਨੇ ਰੱਬ ਦੇ ਰੰਗ ਸੱਜਣਾ
ਮੁੱਲ ਵਧ ਜਾਂਦੇ ਓਦੋਂ ਵਧ ਜਾਂਦੀ ਜਦ ਮੰਗ ਸੱਜਣਾ
ਅਸੀਂ ਹੋ ਸਕਦੇ ਨੀ ਤੇਰੇ, ਕਿਸਮਤ ਨੂੰ ਵੀ ਜੋਹ ਗਏ ਆਂ
ਤੂੰ ਡਾਲਰ ਤੇ ਅਸੀਂ ਵਾਂਗ ਰੁਪਈਏ ਹੋ ਗਏ ਹਾਂ...................

Search

Online Vister