Blog Archive

ਸੱਚੇ ਦਿਲੋਂ ਪਿਆਰ ਕੋਈ ਕਿਸੇ ਨੂੰ ਵੀ ਕਰੇ ਨਾ....

ਪਾਣੀ ਦੇ ਜੇ ਕੰਨ ਹੁੰਦੇ, ਦੱਸ ਦਿੰਦੀ ਬੋਲ ਕੇ
ਖੁਦ ਹੌਲੀ ਹੁੰਦੀ, ਦੁੱਖ ਹਵਾ ਨਾਲ ਫੋਲ ਕੇ
ਨਹਿਰ ਦਾ ਕਿਨਾਰਾ ਇਕੱਲਾਪਣ ਦੂਰ ਕਰੇ ਨਾ....
ਸੁੱਕਾ ਰੁੱਖ ਮੇਰੀ ਗੱਲ ਵਿੱਚ ਹਾਮ੍ਹੀ ਭਰੇ ਨਾ....

ਸੁੰਨਾ ਇਹੇ ਘਰ ਖਾਈ ਜਾਂਦਾ ਮੈਨੂੰ ਤੋੜ ਕੇ
ਫੋਟੋ ਨਾ ਜਵਾਬ ਦਿੰਦੀ ਗੱਲ ਦਾ ਵੀ ਮੋੜ ਕੇ
ਆਖਾਂ ਮੈਂ ਬਥੇਰਾ ਤੇਰੇ ਬਿਨਾਂ ਮੇਰਾ ਸਰੇ ਨਾ....
ਸੱਚੇ ਦਿਲੋਂ ਪਿਆਰ ਕੋਈ ਕਿਸੇ ਨੂੰ ਵੀ ਕਰੇ ਨਾ....

Search

Online Vister