Blog Archive

ਦਿੱਤਾ ਰੱਖ ਮੈਨੂੰ ਯਾਦਾਂ ਵਿੱਚ ਡੋਬ ਕੇ, ਮਾਹੀ ਮੈਨੂੰ ਪਿੰਡ ਲੈ ਗਿਆ

ਯਾਦਾਂ ਓਹ ਪੁਰਾਣੀਆਂ, ਚਰਖੇ ਤੇ ਓਹ ਮਧਾਣੀਆਂ,
ਮੈਨੂੰ ਭੁੱਲਦੀਆਂ ਨਹੀਂ....ਦਾਦੀ ਕੋਲੋਂ ਜੋ ਸੁਣੀਆਂ ਸੀ ਕਹਾਣੀਆਂ

ਦਿੱਤਾ ਰੱਖ ਮੈਨੂੰ ਯਾਦਾਂ ਵਿੱਚ ਡੋਬ ਕੇ, ਮਾਹੀ ਮੈਨੂੰ ਪਿੰਡ ਲੈ ਗਿਆ

ਮੱਝਾਂ ਗਾਵਾਂ ਨਾਲ ਵਖਤ ਗੁਜ਼ਾਰਿਆ, ਫੋਟੋਆਂ ਖਿਚਾਈਆਂ ਨਾਲ ਸੀ
ਗੰਢੇ ਮੂਲੀਆਂ ਸੀ ਖੇਤ ਵਿੱਚੋਂ ਪੁੱਟ ਲਏ, ਘਰ ਦੀ ਬਣਾਈ ਦਾਲ ਸੀ
ਆਚਾਰ ਰੱਖ ਕੇ ਰੋਟੀ ਨੂੰ ਜਦੋਂ ਖਾਵਾਂ, ਮੱਖਣ ਸੀ ਜਿੰਦ ਲੈ ਗਿਆ
ਦਿੱਤਾ ਰੱਖ ਮੈਨੂੰ ਯਾਦਾਂ ਵਿੱਚ ਡੋਬ ਕੇ, ਮਾਹੀ ਮੈਨੂੰ ਪਿੰਡ ਲੈ ਗਿਆ

ਸਾਇਕਲ ਚਲਾਇਆ ਸੀ ਮੈਂ ਰੱਜ ਕੇ, ਰੇਹੜੇ ਦੇ ਵੀ ਝੂਟੇ ਮਾਣ ਲਏ
ਕੁਝ ਪਲਾਂ 'ਚ ਹੀ ਪਿੰਡ ਅਤੇ ਸ਼ਹਿਰ ਦੇ ਮੈਂ ਤਾਂ ਸੀ ਫਰਕ ਜਾਣ ਲਏ
ਲੱਗੇ ਉਮਰ ਗੁਜ਼ਾਰੀ ਹੋਵੇ ਇੱਥੇ, ਭਾਂਵੇ ਸੀ ਮੈਨੂੰ ਵਿੰਦ ਲੈ ਗਿਆ
ਦਿੱਤਾ ਰੱਖ ਮੈਨੂੰ ਯਾਦਾਂ ਵਿੱਚ ਡੋਬ ਕੇ, ਮਾਹੀ ਮੈਨੂੰ ਪਿੰਡ ਲੈ ਗਿਆ

Search

Online Vister