Blog Archive

ਤੇਰੇ ਦਿੱਤੇ ਹੰਝੂ ਸਾਨੂੰ, ਲੱਗਦੇ ਪਿਆਰੇ

ਜੀਣਾ ਔਖਾ ਦੂਰ ਹੋ ਕੇ ਸੱਜਣ ਪਿਆਰੇ ਤੋਂ
ਕਰਾਂ ਅਹਿਸਾਸ ਤੇਰਾ, ਏਸ ਪਾਣੀ ਖਾਰੇ ਚੋਂ
ਡੁੱਬ ਗਈ ਏ ਬੇੜੀ ਅਸੀਂ, ਲੱਗੇ ਨਾ ਕਿਨਾਰੇ
ਤੇਰੇ ਦਿੱਤੇ ਹੰਝੂ ਸਾਨੂੰ, ਲੱਗਦੇ ਪਿਆਰੇ

ਲੱਖਾਂ ਅਹਿਸਾਨ ਥੋੜੇ ਸਮੇਂ 'ਚ ਤੂੰ ਕਰ ਤੇ
ਜਿੰਦਗੀ ਦੇ ਵਿੱਚ ਸੀ ਤੂੰ ਰੰਗ ਇੰਨੇ ਭਰ ਤੇ
ਪਰ ਬਣ ਗਏ ਨੇ ਕੰਡੇ ਜੋ ਤੂੰ ਫੁੱਲ ਸੀ ਖਿਲਾਰੇ
ਤੇਰੇ ਦਿੱਤੇ ਹੰਝੂ ਸਾਨੂੰ, ਲੱਗਦੇ ਪਿਆਰੇ

Search

Online Vister