Blog Archive

ਲਿਖਵਾ ਕੇ ਜਿੰਦ ਹੋ ਗਏ ਜੱਗ ਵਿੱਚ ਬਦਨਾਮ

ਮਹੁੱਬਤਾਂ ਪਾਉਣ ਤੋਂ ਪਹਿਲਾਂ,
ਤੇਰੇ ਨਾਲ ਲਾਉਣ ਤੋਂ ਪਹਿਲਾਂ
ਇੱਕ ਵਾਰ ਵੀ ਨਾ ਸੋਚਿਆ ਅੰਜਾਮ, ਤੇਰੇ ਨਾਮ 
ਲਿਖਵਾ ਕੇ ਜਿੰਦ ਹੋ ਗਏ ਜੱਗ ਵਿੱਚ ਬਦਨਾਮ.....

19 ਸਾਲ ਮਾਪਿਆਂ ਨੇ ਪਾਲਿਆ ਪਲੋਸਿਆ
ਇੰਨੀ ਦਿੱਤੀ ਖੁੱਲ ਕਿਸੇ ਗੱਲੋਂ ਨਹੀਓ ਰੋਕਿਆ
ਪਰ ਤੇਰਾ ਨਾਮ. ਮੇਰੀ ਲੈਂਦੀ ਏ ਜੁਬਾਨ,ਜਿਉਂ ਕਲਾਮ
ਲਿਖਵਾ ਕੇ ਜਿੰਦ ਹੋ ਗਏ ਜੱਗ ਵਿੱਚ ਬਦਨਾਮ

ਐਸਾ ਕੁਲਵਿੰਦਰਾ ਤੂੰ ਜਾਦੂ ਕਿਹੜਾ ਕਰਤਾ
ਪਲਾਂ ਵਿੱਚ ਦਿਲ ਤੇਰੇ ਕਦਮਾਂ 'ਚ ਧਰਤਾ
ਛਾਨਣੇ ਚ ਪਾਕੇ ਦਿੱਤਾ ਛਾਣ, ਮੈਂ ਕੁਰਬਾਨ, ਮੇਰੀ ਜਾਨ
ਲਿਖਵਾ ਕੇ ਜਿੰਦ ਹੋ ਗਏ ਜੱਗ ਵਿੱਚ ਬਦਨਾਮ

Search

Online Vister