Blog Archive

ਘਾਟੇ ਵਾਧੇ ਜਿੰਦਗੀ ਦਾ ਨਾਂਅ ਦੋਸਤਾ

ਕਾਹਤੋਂ ਘਬਰਾਵੇਂ
ਐਵੇਂ ਦਿਲ ਛੱਡ ਜਾਵੇਂ
ਉੱਤੇ ਰੱਬ ਦੀ ਐ ਤੇਰੇ ਠੰਡੀ ਛਾਂ ਦੋਸਤਾ
ਘਾਟੇ ਵਾਧੇ ਜਿੰਦਗੀ ਦਾ ਨਾਂਅ ਦੋਸਤਾ

ਨਿੱਕੀ ਨਿੱਕੀ ਗੱਲ ਉੱਤੇ ਫਿਰੇਂ ਮੌਤ ਤੱਕਦਾ
ਮਰ ਕੇ ਵੀ ਕੋਈ ਦੁੱਖਾਂ ਤੋਂ ਨਾ ਬਚਦਾ
ਘਰ ਸੁੱਖਾਂ ਦਾ ਏ ਨਾਮ ਵਾਲੀ ਥਾਂ ਦੋਸਤਾ
ਘਾਟੇ ਵਾਧੇ ਜਿੰਦਗੀ ਦਾ ਨਾਂਅ ਦੋਸਤਾ

ਸਦਾ ਕਿਸੇ ਉੱਤੇ ਰਹਿੰਦੇ ਮਾੜੇ ਨਹੀਂਓ ਦਿਨ
ਗੱਲ ਇੰਨੀ ਏਂ ਕਿ ਮਾੜਿਆਂ ਨੂੰ ਲਈਏ ਅਸੀਂ ਗਿਣ
ਮਾਣੇ ਸੁੱਖ ਕਰ ਦੁੱਖ ਨੂੰ ਵੀ ਹਾਂ ਦੋਸਤਾ
ਘਾਟੇ ਵਾਧੇ ਜਿੰਦਗੀ ਦਾ ਨਾਂਅ ਦੋਸਤਾ

ਕਰੋ ਸੇਵਾ ਜੇ ਮਿਟਾਉਣੇ ਤੁਸੀਂ ਚਾਹੁੰਦੇ ਕੀਤੇ ਪਾਪ
ਜਾਣਾ ਦੂਰ ਨੀ ਕਿਤੇ ਵੀ ਘਰ ਵਿੱਚ ਮਾਂ ਬਾਪ
ਬਿਨਾਂ ਲਾਲਚ ਦੇ ਕਰੇਂ ਲੱਗੂ ਤਾਂ ਦੋਸਤਾ
ਘਾਟੇ ਵਾਧੇ ਜਿੰਦਗੀ ਦਾ ਨਾਂਅ ਦੋਸਤਾ

Search

Online Vister