Blog Archive

ਹੁਣ ਵੀ ਇਹੋ ਸਾਡੇ ਕੰਮ ਆਏ, ਜਦ ਸ਼ਾਪਾ ਛੱਲੇ ਮੋੜੇ ਨੀ.....

ਕੁੜੇ ਇਹ ਜੋ ਚੰਨ ਸਿਤਾਰੇ ਨੇ..... ਬੜੇ ਲੱਗਦੇ ਮੈਨੂੰ ਪਿਆਰੇ ਨੇ
ਅੱਜ ਤੇਰੀ ਖਾਤਰ ਮੈਂ ਅੰਬਰੋਂ... ਫਿਰ ਸ਼ਬਦਾਂ ਵਿੱਚ ਉਤਾਰੇ ਨੇ...
ਜਦ ਸ਼ੂਰੂ ਸਾਡੀ ਗੱਲ ਬਾਤ ਹੋਈ, ਉਦੋਂ ਬੜੇ ਤੇਰੇ ਲਈ ਤੋੜੇ ਨੀ
ਹੁਣ ਵੀ ਇਹੋ ਸਾਡੇ ਕੰਮ ਆਏ, ਜਦ ਸ਼ਾਪਾ ਛੱਲੇ ਮੋੜੇ ਨੀ.....

ਜਿਹੜੇ ਰਾਹਾਂ ਦੇ ਵਿੱਚ ਮਿਲਦੇ ਸੀ, ਉਹ ਰੁੱਖ ਵੀ ਹਾਮੀ ਭਰਦੇ ਨੇ
ਸੋਹਣੇ ਚਿਹਰਿਆਂ ਵਾਲੇ ਜੋ, ਅਕਸਰ ਹੀ ਏਦਾਂ ਕਰਦੇ ਨੇ...
ਜਿਸ ਝੀਲ 'ਚ ਬੋਟਿੰਗ ਕਰਦੇ ਰਹੇ, ਮਾਰੀਏ ਓਸੇ ਵਿੱਚ ਹੁਣ ਰੋੜੇ ਨੀ
ਹੁਣ ਵੀ ਇਹੋ ਸਾਡੇ ਕੰਮ ਆਏ, ਜਦ ਸ਼ਾਪਾ ਛੱਲੇ ਮੋੜੇ ਨੀ.....

Search

Online Vister