Blog Archive

ਕੀ ਜਾਣੇ ਤੇਰੀ ਯਾਰੀ ਨੂੰ, ਅਸੀਂ ਕਿੰਨਾ ਦਿਲ ਤੋਂ ਚਾਹੁੰਨੇ ਆਂ….

ਲੋਕਾਂ ਦਾ ਤਾਂ ਪਤਾ ਨਹੀਂ, ਅਸੀਂ ਸੱਚਾ ਇਸ਼ਕ ਕਮਾਇਆ ਏ
ਪਿਆਰ ਦੀ ਤਹਿ ਤੱਕ ਜਾਣ ਲਈ, ਰੋਗ ਇਹ ਜਿੰਦ ਨੂੰ ਲਾਇਆ ਏ
ਭਾਂਵੇ ਤੈਨੂੰ ਫਰਕ ਨਹੀਂ, ਅਸੀਂ ਰੱਬ ਦੇ ਵਾਂਗ ਧਿਆਉਨੇਂ ਆਂ
ਕੀ ਜਾਣੇ ਤੇਰੀ ਯਾਰੀ ਨੂੰ, ਅਸੀਂ ਕਿੰਨਾ ਦਿਲ ਤੋਂ ਚਾਹੁੰਨੇ ਆਂ

ਰੂਹਾਂ ਦਾ ਕਿੰਝ ਮੇਲ ਹੁੰਦਾ, ਕਿੰਝ ਦਿਲਾਂ ਨੂੰ ਦਿਲ ਦੇ ਰਾਹ ਹੁੰਦੇ
ਵੇਖਣਾ ਏਂ ਕਿੰਝ ਲੋਕ ਇੱਥੇ ਨੇ, ਇਸ਼ਕ ਦੇ ਵਿੱਚ ਤਬਾਹ ਹੁੰਦੇ
ਸ਼ਾਇਦ ਸਾਨੂੰ ਮਿਲ ਜਾਵੇਂ, ਅਸੀਂ ਜਿੰਦਗੀ ਦਾ ਤੇ ਲਾਉਂਨੇ ਆਂ….
ਕੀ ਜਾਣੇ ਤੇਰੀ ਯਾਰੀ ਨੂੰ, ਅਸੀਂ ਕਿੰਨਾ ਦਿਲ ਤੋਂ ਚਾਹੁੰਨੇ ਆਂ….

Search

Online Vister