Blog Archive

ਮੈਨੂੰ ਜੰਮਣ ਤੋਂ ਹੀ ਪਹਿਲਾਂ ਪਈਆਂ ਮਾਰਾਂ ਨੀ

ਕਦਮਾ ਨਾਲ ਕਦਮ ਮਿਲਾ ਕੇ ਤੇਰੇ ਚੱਲਾਂਗੀ
ਮੈਨੂੰ ਮਾਰੀਂ ਨਾ ਤੂੰ ਅੰਮੀਏਂ ਅਰਜ਼ ਗੁਜ਼ਾਰਾਂ ਨੀ
ਲੋਕੀ ਤਾਂ ਖਾਂਦੇ ਵੱਡੇ ਹੋ ਕੇ ਲੋਕਾਂ ਤੋਂ
ਮੈਨੂੰ ਜੰਮਣ ਤੋਂ ਹੀ ਪਹਿਲਾਂ ਪਈਆਂ ਮਾਰਾਂ ਨੀ

ਬਾਬੁਲ ਮੇਰਿਆ ਸੁਣ ਲੈ ਕਿਉਂ ਨਾ ਬੋਲੇਂ ਤੂੰ
ਤੂੰ ਜਿਵੇਂ ਕਹੇਂਗਾ ਹੁਕਮ ਮੈਂ ਤੇਰਾ ਮੰਨਾਗੀ
ਤੇਰੀ ਪੱਤ ਹਮੇਸ਼ਾਂ ਰਹੂ ਸਲਾਮਤ ਜੱਗ ਉੱਤੇ
ਐਸੇ ਫਕਰ ਦੇ ਲੜ ਨਾਲ ਸਿਰ ਤੇ ਤੇਰੇ ਬੰਨ੍ਹਾਗੀ

ਵੀਰ ਮੇਰਾ ਦੋ ਸਾਲਾਂ ਦਾ ਮੈਂ ਵੇਖਣਾ ਏਂ
ਕਹੇ ਦੀਦੀ ਕੋਈ, ਰੱਬ ਨੂੰ ਸੀ ਫਰਿਆਦ ਕਰੀ
ਸੁੱਖਾਂ ਦੇ ਨਾਲ ਹਾਂ ਭੈਣ ਮੈਂ ਓਹਦੀ ਬਣਨ ਲੱਗੀ
ਰੁਲ ਸੁਪਨੇ ਗਏ ਜਦ ਘੜੀ ਸਕੈਨ ਦੀ ਯਾਦ ਕਰੀ

Search

Online Vister