Blog Archive

ਜਿਹੜੇ ਰਾਹਾਂ ਦੇ ਵਿੱਚ ਮਰ ਗਏ ਲੱਖਾਂ, ਅਸੀਂ ਵੀ ਜਾ ਬੈਠੇ

ਅੱਖਾਂ ਭਰ ਭਰ ਕੇ ਰੋਣਾ, ਨਾ ਕਿਸੇ ਨੂੰ ਦੁੱਖਦਾ ਏ
ਸਾਡਾ ਦਿਲ ਜਾਣੇ ਜਾਂ ਰੱਬ ਸਾਡਾ, ਨਾ ਕੋਈ ਪੁੱਛਦਾ ਏ
ਨਾ ਓਹਨੇ ਕਦਰਾਂ ਪਾਈਆਂ, ਆਪਾ ਆਪ ਗੁਆ ਬੈਠੇ....
ਜਿਹੜੇ ਰਾਹਾਂ ਦੇ ਵਿੱਚ ਮਰ ਗਏ ਲੱਖਾਂ, ਅਸੀਂ ਵੀ ਜਾ ਬੈਠੇ

ਸਾਨੂੰ ਖੁਆਬਾਂ ਵਿੱਚ ਲਿਜਾ ਕੇ, ਕੋਈ ਨਾਲੋਂ ਉੱਠ ਗਿਆ ਏ....
ਅੱਖ ਦੇ ਝਪਕੇ ਨਾਲ ਸਾਥੋਂ, ਸਾਡਾ ਸਭ ਕੁਝ ਖੁਸ ਗਿਆ ਏ...
ਖੁਸ਼ੀਆਂ ਪਿੱਛੇ ਭੱਜਦੇ ਦਿਲ ਤੇ ਠੋਕਰ ਖਾ ਬੈਠੇ...
ਜਿਹੜੇ ਰਾਹਾਂ ਦੇ ਵਿੱਚ ਮਰ ਗਏ ਲੱਖਾਂ, ਅਸੀਂ ਵੀ ਜਾ ਬੈਠੇ......

Search

Online Vister