Blog Archive

ਪਰ ਸੱਚੇ ਦਿਲ ਤੋਂ ਹਾਣਦੀਏ ਤੈਨੂੰ ਚਾਹੁੰਨੇ ਹਾਂ.....................

ਕੀ ਹੋਇਆ ਜੇ ਕਾਰਾਂ ਦੇ ਵਿੱਚ ਨਹੀਂ ਘੁੰਮਦੇ
ਪਰ ਸੱਚੇ ਦਿਲ ਤੋਂ ਹਾਣਦੀਏ ਤੈਨੂੰ ਚਾਹੁੰਨੇ ਹਾਂ,...........
ਦੋ ਨੰਬਰ ਦੇ ਕਾਲੇ ਧੰਦੇ ਨਹੀਂ ਸਾਡੇ
ਹੱਕ ਸੱਚ ਦੀ ਕਰਕੇ ਕਿਰਤ ਕਮਾਉਂਨੇ ਆਂ,..............
ਮਹਿੰਗੇ ਪਲੰਘ ਤੇ ਨਾ ਹੀ ਬਿਸਤਰ ਮਖ਼ਮਲ ਦੇ
ਤੂਤ ਦੀ ਛਾਵੇਂ ਬਾਣ ਦਾ ਮੰਜਾ ਡਾਹੁੰਨੇ ਆਂ...............
ਨੀਂਦ ਦੀ ਗੋਲੀ ਲੈਣ ਦੀ ਨਹੀਂਓ ਲੋੜ ਪੈਂਦੀ
ਆਪਣੀ ਮਰਜੀ ਦੇ ਨਾਲ ਅੜੀਏ ਸੌਂਨੇ ਆਂ,.........
ਜੀਨਾ ਦੇ ਵਿੱਚ ਫਸ ਕੇ ਔਖੇ ਨਹੀਂ ਹੁੰਦੇ
ਕੁੜਤੇ ਚਾਦਰੇ ਖੁੱਲੇ ਡੁੱਲ੍ਹੇ ਪਾਉਂਨੇ ਆਂ..........
ਏ.ਸੀ. ਦੀ ਹਵਾ ਕੁੜੀਏ ਸਾਨੂੰ ਮਾਫੁਕ ਨਹੀਂ
ਖੁੱਲੀ ਡੁੱਲ੍ਹੀ ਹਵਾ 'ਚ ਅਸੀਂ ਟਰੈਕਟਰ ਚਲਾਉਂਨੇ ਆਂ...........
ਕੀ ਹੋਇਆ ਜੇ ਕਾਰਾਂ ਦੇ ਵਿੱਚ ਨਹੀਂ ਘੁੰਮਦੇ....
ਪਰ ਸੱਚੇ ਦਿਲ ਤੋਂ ਹਾਣਦੀਏ ਤੈਨੂੰ ਚਾਹੁੰਨੇ ਹਾਂ.......................

Search

Online Vister