Blog Archive

ਰੱਬ ਦੇ ਵਾਂਗੂ ਸਾਰੀ ਉਮਰ ਧਿਆਵਾਂਗੇ ਤੈਨੂੰ

ਤੂੰ ਜਿੰਨਾ ਚਾਹਵੇਂਗਾ, ਵਧਕੇ ਚਾਹਾਂਗੇ ਤੈਨੂੰ
ਪਲਕਾਂ ਦੀ ਛਾਂ, ਤਲੀਆਂ ਤੇ ਚੋਗ ਚੁਗਾਵਾਂਗੇ ਤੈਨੂੰ
ਦਿਲ ਸਾਡੇ ਨਾਲ ਲਾ ਕੇ ਜੇ ਕੋਈ ਨਾਤਾ ਜੋੜ ਲਵੇਂ
ਰੱਬ ਦੇ ਵਾਂਗੂ ਸਾਰੀ ਉਮਰ ਧਿਆਵਾਂਗੇ ਤੈਨੂੰ

ਉਡੀਕ ਕਰਾਂਗੇ ਤੇਰੀ ਰਾਹਾਂ ਦੇ ਵਿੱਚ ਬਹਿ ਬਹਿ ਕੇ
ਹਰ ਦੁੱਖ ਸੁੱਖ ਤੇਰਾ ਦੇਖਾਂਗੇ ਆਪਣੇ ਤੇ ਸਹਿ ਕੇ
ਰੋਜ਼ ਸ਼ਾਮ ਨੂੰ ਜ਼ਾਮ ਨੈਣਾ ਚੋਂ ਪਿਆਵਾਂਗੇ ਤੈਨੂੰ
ਰੱਬ ਦੇ ਵਾਂਗੂ ਸਾਰੀ ਉਮਰ ਧਿਆਵਾਂਗੇ ਤੈਨੂੰ

Search

Online Vister