Blog Archive

ਰੋਂਦੇ ਨਾ ਕਦੀ ਵੀ, ਵਿਛੋੜਾ ਆਉਣ ਤੇ

ਸੱਜਣਾਂ ਨੂੰ ਭੁੱਲ ਜਾਣਾ ਸੌਖਾ ਹੁੰਦਾ ਇੰਨਾ
ਰੋਂਦੇ ਨਾ ਕਦੀ ਵੀ ਇਹ, ਵਿਛੋੜਾ ਆਉਣ ਤੇ
ਇੰਨੀ ਛੇਤੀ ਹੀ ਇਹ ਦਿਲ, ਬਣ ਜਾਂਦਾ ਜੇ ਪੱਥਰ
ਆਉਂਦੇ ਹੰਝੂ ਨਾ ਕਿਸੇ ਦੇ ਕੁਝ ਗਾਉਣ ਤੇ

ਪੁੱਛ ਪਲਕਾਂ ਨੂੰ ਖਾਰਾ, ਕਿੰਨਾ ਨਿੱਕਲਿਆ ਪਾਣੀ
ਕਿਸੇ ਦੂਸਰੇ ਨੇ ਪੀੜ ਕਦੀ ਦਿਲ ਦੀ ਨਾ ਜਾਣੀ
ਬੁੱਝੇ ਕੌਣ ਕੀਹਦੇ ਲਈ ਹਾਂ ਅਸੀਂ, ਤੜਫਦੇ ਕਿੰਨਾ
ਆ ਕੇ ਸੁਪਨੇ ਚ ਹੱਸੇ ਸਾਡੇ ਸਾਉਣ ਤੇ
ਸੱਜਣਾਂ ਨੂੰ ਭੁੱਲ ਜਾਣਾ ਸੌਖਾ ਹੁੰਦਾ ਇੰਨਾ
ਰੋਂਦੇ ਨਾ ਕਦੀ ਵੀ, ਵਿਛੋੜਾ ਆਉਣ ਤੇ

Search

Online Vister