Blog Archive

ਸੱਜਣਾ ਨਾਲ ਬੀਤੇ ਪਲ ਫਿਰ ਮੁੜਕੇ ਕਿੱਥੇ ਲੱਭਦੇ ਨੇ

ਤੇਰੇ ਸਾਹਮਣੇ ਤਾਂ ਸੀ ਹੱਸਿਆ, ਪਿੱਛੋਂ ਇੰਨਾਂ ਕਿਉਂ ਰੋਇਆ
ਜਿੰਨਾਂ ਮਿਲਣ ਦਾ ਚਾਅ ਸੀ ਤੈਨੂੰ ਵੱਖ ਹੋ ਓਨਾਂ ਦੁੱਖ ਹੋਇਆ
ਉਹ ਵਿਛੜਨ ਵਾਲੇ ਪਲ ਕਿਉਂ ਇੰਨੇ ਔਖੇ ਲਗਦੇ ਨੇ
ਸੱਜਣਾ ਨਾਲ ਬੀਤੇ ਪਲ ਫਿਰ ਮੁੜਕੇ ਕਿੱਥੇ ਲੱਭਦੇ ਨੇ

ਕਿੰਨਾ ਚੰਗਾ ਸੀ ਜੇ ਜਿੰਦਗੀ ਵੀ ਪਿੱਛੇ ਮੁੜ ਸਕਦੀ
ਕਿਤੇ ਕੜੀ ਟੁੱਟੇ ਸਾਡੇ ਪਿਆਰ ਦੀ ਵੀ ਜੇ ਜੁੜ ਸਕਦੀ
ਬਿਨਾਂ ਪੱਤਿਓ ਰੁੱਖ ਹਾਂ ਹੋਗੇ ਜਦਦੇ ਯਾਰ ਓਹ ਛੱਡਗੇ ਨੇ
ਸੱਜਣਾ ਨਾਲ ਬੀਤੇ ਪਲ ਫਿਰ ਮੁੜਕੇ ਕਿੱਥੇ ਲੱਭਦੇ ਨੇ Singh Kulwinder

Search

Online Vister