Blog Archive

ਮੰਨਿਆ ਤੂੰ ਸੋਹਣੀ ਇੰਨੀ, ਕਰ ਨਾ ਤੂੰ ਮਾਣ, ਹੋਰ ਦੁਨੀਆਂ ਵੀ ਇੱਥੇ ਕਿਹੜਾ ਘੱਟ ਸੋਹਣੀ ਏਂ

ਭੁੱਲ ਜਾਂਗੇ ਤੈਨੂੰ .... ਜਿੱਦਾਂ ਭੁੱਲ ਗਈ ਏਂ ਸਾਨੂੰ ਨੀ
ਖੁੱਲ੍ਹ ਕੇ ਤੂੰ ਦੱਸ ਗੱਲ, ਲਾਰੇ ਲਾਵੇਂ ਕਾਹਨੂੰ ਨੀ...
ਹੱਥ ਦਿਲ ਤੇ ਤੂੰ ਰੱਖ ਮੈਨੂੰ ਗੱਲ ਦੱਸ ਦੇ, ਕੀ ਸੱਚੀਂ ਤੂੰ ਵਿਸਾਰ ਦਏਂਗੀ ਪੱਟ ਹੋਣੀਏਂ
ਮੰਨਿਆ ਤੂੰ ਸੋਹਣੀ ਇੰਨੀ, ਕਰ ਨਾ ਤੂੰ ਮਾਣ, ਹੋਰ ਦੁਨੀਆਂ ਵੀ ਇੱਥੇ ਕਿਹੜਾ ਘੱਟ ਸੋਹਣੀ ਏਂ

ਨਹਿਰ ਦਾ ਕਿਨਾਰਾ, ਫੁੱਲ, ਪਾਣੀ ਦੀਆਂ ਛੱਲਾਂ ਨੀ
ਕਿਸ਼ਤੀ ਬਣਾ ਕੇ ਖਤ, ਸ਼ਹਿਰ ਤੇਰੇ ਘੱਲਾਂ ਨੀ
ਪੜ੍ਹ ਲਵੀਂ ਲਿਖਿਆ ਸੀ ਕੀ ਕੀ ਸਾਨੂੰ ਕਦੇ, ਯਾਦ ਤੈਨੂੰ ਆਜੂ ਸਭ ਝੱਟ ਸੋਹਣੀਏਂ
ਮੰਨਿਆ ਤੂੰ ਸੋਹਣੀ ਇੰਨੀ, ਕਰ ਨਾ ਤੂੰ ਮਾਣ, ਹੋਰ ਦੁਨੀਆਂ ਵੀ ਇੱਥੇ ਕਿਹੜਾ ਘੱਟ ਸੋਹਣੀ ਏਂ

Search

Online Vister