Blog Archive

ਹੁਣ ਪਤਾ ਚੱਲ ਗਿਆ ਹੁੰਦਾ ਕੀ ਏ ਪਿਆਰ ਵੇ

ਅੱਖੀਆਂ ਦੀ ਨੀਂਦ ਗਈ, ਦਿਲ ਦਾ ਕਰਾਰ ਵੇ
ਹੁਣ ਪਤਾ ਚੱਲ ਗਿਆ ਹੁੰਦਾ ਕੀ ਏ ਪਿਆਰ ਵੇ

ਤੱਕਣੇ ਲਈ ਖੜ੍ਹਦੀ ਹਾਂ, ਧੁੱਪਾਂ ਵਿੱਚ ਸੜਦੀ ਹਾਂ
ਰੱਖਾਂ ਵਿੱਚ ਫੋਟੋ ਤੇਰੀ, ਕਿਤਾਬਾਂ ਜਦੋਂ ਪੜ੍ਹਦੀ ਹਾਂ
ਕਰਾਂ ਇੰਤਜ਼ਾਰ ਤੇਰਾ ਹੋ ਕੇ ਬੇਕਰਾਰ ਵੇ
ਹੁਣ ਪਤਾ ਚੱਲ ਗਿਆ ਹੁੰਦਾ ਕੀ ਏ ਪਿਆਰ ਵੇ

ਬਦਲ ਗੁਲਾਬਾਂ ਲਈਆਂ ਆਪਣੀਆਂ ਮਹਿਕਾਂ ਵੇ
ਚਿੜੀਆਂ ਦੇ ਵਾਂਗੂ ਤੈਨੂੰ ਮਿਲ ਕੇ ਮੈਂ ਟਹਿਕਾਂ ਵੇ
ਅੰਬਰਾਂ ਤੇ ਉੱਡਦੀ ਨੂੰ ਲਵੇਂ ਤੂੰ ਉਤਾਰ ਵੇ....
ਹੁਣ ਪਤਾ ਚੱਲ ਗਿਆ ਹੁੰਦਾ ਕੀ ਏ ਪਿਆਰ ਵੇ

Search

Online Vister