Blog Archive

ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ

ਨਾ ਦੌਲਤ ਸ਼ੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ
ਨਾ ਹੀਰੇ ਮੋਤੀ ਨਾ ਹੀ ਕਿਸੇ ਤਰਾਂ ਦੀਆਂ ਮੋਹਰਾਂ ਦੀ
ਬਸ ਮੰਗਦੇ ਜਿੰਦਗੀ ਜਿਉਣਾ ਹਾਂ ਤੇਰਾ ਹੱਥ ਫੜਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ

ਅਪਣਾ ਭਾਂਵੇ ਠੁਕਰਾ, ਆਪਾਂ ਤੇਰਾ ਹੀ ਨਾਂਅ ਲੈਣਾ
ਖੁਆਬਾਂ ਦੇ ਵਿੱਚ ਪਲ ਵੀ ਤੈਥੋਂ ਵੱਖ ਨਹੀਂ ਰਹਿਣਾ
ਭਾਂਵੇ ਪਾੜ ਕੇ ਸੁੱਟ ਦੇ ਦਿਲ ਚੋਂ ਤੂੰ ਇਸ਼ਕੇ ਦੇ ਵਰਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ

ਸੱਚਾ ਹੋਵੇ ਜੇ ਪਿਆਰ ਤਾਂ ਰੱਬ ਵੀ ਝੋਲੀ ਪਾਉਂਦਾ ਏ
ਐਵੇਂ ਨਹੀਂ ਜੱਗ ਓਹਦੀਆਂ ਮਿਹਰਾਂ ਨੂੰ ਨਿੱਤ ਗਾਉਂਦਾ ਏ
ਇੱਕ ਵਾਰੀ ਤੇਰਾ ਬਣਨਾ ਭਾਂਵੇ ਬਣਾ ਮੈਂ ਮਰ ਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ

ਮਕਸਦ ਇੱਕੋ ਏ ਜਿੰਦਗੀ ਦਾ, ਉਹ ਏ ਤੈਨੂੰ ਪਾਉਣਾ
ਚਾਹ ਨਾ ਭਾਂਵੇ ਸਾਨੂੰ ਤੂੰ, ਅਸੀਂ ਹੋਰ ਨੂੰ ਨਹੀਂ ਚਾਹੁੰਣਾ
"ਕੁਲਵਿੰਦਰ" ਦੇਖੂ ਹਰ ਗਮ ਤੇਰਾ ਦਿਲ ਤੇ ਜਰ ਕੇ ਨੀ
ਅਸੀਂ ਚਾਹੁੰਨੇ ਆਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ

Search

Online Vister